ਪੰਜਾਬ ਦੇ ਮੁੱਖ ਮੰਤਰੀ ਨਵੇਂ ਫਸਾਦ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਦੇ ਚਾਚਾ ਜੀ ਗੁਰਿੰਦਰ ਸਿੰਘ ਨੱਤ ਆਮ ਆਦਮੀ ਪਾਰਟੀ ਛੱਡ ਕੇ ਵਿਰੋਧੀ ਧਿਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਆਪਣੀ ਹੀ ਪਾਰਟੀ ਛੱਡ ਕੇ ਵਿਰੋਧੀਆਂ ਦੀ ਪਾਰਟੀ ਵਿੱਚ ਜਾਣ ’ਤੇ ਵਿਰੋਧੀ ਦਲਾਂ ਨੇ ਉਨ੍ਹਾਂ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਖ਼ਾਤੇ ’ਤੇ ਮੁੱਖ ਮੰਤਰੀ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਨ ਸਾਬ ਪੂਰੇ ਭਾਜਪਾ ਦੇ ਰੰਗ ਵਿੱਚ ਰੰਗੇ ਗਏ ਹਨ, ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਆਮ ਆਦਮੀ ਪਾਰਟੀ ਛੱਡ ਭਾਜਪਾ ਦਾ ਪੱਲਾ ਫੜ ਲਿਆ ਹੈ।
ਮਾਨ ਸਾਬ ਪੂਰੇ ਭਾਜਪਾ ਦੇ ਰੰਗ ਵਿਚ ਰੰਗੇ ਗਏ ਹਨ। ਭਗਵੰਤ ਮਾਨ ਦੀ ਪਤਨੀ ਦੇ ਚਾਚਾ ਜੀ ਗੁਰਿੰਦਰ ਸਿੰਘ ਨੱਤ ਨੇ ਆਮ ਆਦਮੀ ਪਾਰਟੀ ਛੱਡ ਭਾਜਪਾ ਦਾ ਪੱਲਾ ਫੜਿਆ ਹੈ।
ਭਗਵੰਤ ਮਾਨ ਜੀ ਹੋਰਾਂ ਨੂੰ ਤਿੱਤਲੀਆਂ ਦੱਸਦੇ ਹੋ ਆਪਣੇ ਸਹੁਰਾ ਸਾਬ ਦੇ ਬਾਰੇ ਵੀ ਬਿਆਨ ਦਿਉਂ।
@BhagwantMann pic.twitter.com/JFo4Jh1Ycq— Bikram Singh Majithia (@bsmajithia) April 22, 2024
ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਹੋਰਾਂ ਨੂੰ ਤਿੱਤਲੀਆਂ ਦੱਸਦੇ ਹਨ, ਪਰ ਉਹ ਆਪਣੇ ਸਹੁਰਾ ਸਾਬ ਬਾਰੇ ਵੀ ਹੁਣ ਬਿਆਨ ਦੇਣ।