ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (PILBS) ਦਾ ਉਦਘਾਟਨ ਕੀਤਾ। ਇਸ ਸੰਸਥਾ ਦੀ ਸਥਾਪਨਾ ਮੁਹਾਲੀ ਵਿੱਚ ਕੀਤੀ ਗਈ ਹੈ। ਇੱਥੇ ਲੀਵਰ ਨਾਲ ਸਬੰਧਿਤ ਬਿਮਾਰੀਆਂ ਦਾ ਬਹੁਤ ਹੀ ਆਧੁਨਿਕ ਤਕਨੀਕ ਨਾਲ ਇਲਾਜ ਕੀਤਾ ਜਾਵੇਗਾ। ਉੱਤਰੀ ਭਾਰਤ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੈ। ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਰਹੇ।
ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਜਿਹੇ ਉਦਘਾਟਨੀ ਪ੍ਰੋਗਰਾਮ ਪੰਜਾਬ ਵਿੱਚ ਹੋਣੇ ਬੰਦ ਹੋ ਗਏ ਸਨ। ਕਿਉਂਕਿ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਸੀ, ਉਨ੍ਹਾਂ ਦਾ ਧਿਆਨ ਉਨ੍ਹਾਂ ਦੇ ਪਰਿਵਾਰਾਂ ‘ਤੇ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੱਸਾਂ, ਸਟੈਂਡਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਹਿੱਸੇਦਾਰੀ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੈ। ਪੰਜਾਬ ਵਿੱਚ 20 ਸਾਲਾਂ ਤੋਂ ਖ਼ੁਸ਼ੀਆਂ ਗ਼ਾਇਬ ਸਨ। ਉਨ੍ਹਾਂ ਵਿਰੋਧੀ ਪਾਰਟੀ ਦੇ ਆਗੂਆਂ ਦਾ ਨਾਂ ਲੈਂਦਿਆਂ ਕਿਹਾ ਕਿ ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਉਹ ਪੰਜਾਬ ਦੇ ਆਗੂ ਬਣ ਗਏ ਹਨ।
16 ਮਾਰਚ, 2022 ਨੂੰ ਜਦੋਂ ਅਸੀਂ ਤੁਹਾਡੇ ਫ਼ਤਵੇ ਨਾਲ਼ ਸਹੁੰ ਚੁੱਕੀ ਤਾਂ ਸਾਡੀ ਪਹਿਲੀ ਪ੍ਰਾਥਮਿਕਤਾ ਸਿਹਤ, ਸਿੱਖਿਆ ਤੇ ਬੁਨਿਆਦੀ ਢਾਂਚੇ ਇਹ ਤਿੰਨਾਂ ਦੇ ਪੱਧਰ ਨੂੰ ਉੱਪਰ ਚੁੱਕਣਾ ਹੈ ਤੇ ਨੰਬਰ ਇੱਕ ਬਣਾਉਣਾ ਹੈ
ਅਸੀਂ ਪੰਜਾਬ ਨੂੰ ਮੈਡੀਕਲ ਹੱਬ ਬਣਾਉਣਾ ਚਾਹੁੰਦੇ ਹਾਂ ਉਸਦੇ ਇੱਕ ਛੋਟੇ ਜਿਹੇ ਹਿੱਸੇ ਦਾ ਅੱਜ ਉਦਘਾਟਨ ਕੀਤਾ ਹੈ
ਪੰਜਾਬ ‘ਚ ਬਹੁਤ… pic.twitter.com/bMj33G1xJ9
— AAP Punjab (@AAPPunjab) February 29, 2024
ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਬਾਦਲ, ਨਵਜੋਤ ਸਿੰਘ ਸਿੱਧੂ, ਹਰਸਿਮਰਤ ਕੌਰ, ਬਿਕਰਮ ਸਿੰਘ ਮਜੀਠੀਆ, ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸ਼ਰਤ ਲਗਾਉਂਦੇ ਹਨ ਕਿ ਇਹ ਲੋਕ ਪੰਜਾਬੀ ਦਾ ਪੇਪਰ ਪਾਸ ਨਹੀਂ ਕਰ ਸਕਦੇ। ਭਾਵੇਂ ਉਹ ਪਾਸ ਹੋਣ ਲਈ 33 ਦੀ ਬਜਾਏ 25 ਅੰਕ ਕਰ ਦੇਣ ਅਤੇ ਪ੍ਰਸ਼ਨ ਪਹਿਲਾਂ ਹੀ ਦੱਸ ਦੇਣ, ਫਿਰ ਵੀ ਇਹ ਪਾਸ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਪਰ ਉਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ।
ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੇ ਲੋਕ ਭਿਖਾਰੀ
ਜਿਸ ਮੁੱਖ ਮੰਤਰੀ ਦੇ ਆਪਣੇ ਪ੍ਰਾਈਵੇਟ ਸਕੂਲ,ਹਸਪਤਾਲ ਤੇ ਬੱਸਾਂ ਹੋਣਗੇ ਤਾਂ ਉਹ ਸਰਕਾਰੀ ਨੂੰ ਕਿਉਂ ਚੱਲਣ ਦੇਵੇਗਾ
ਤੁਸੀਂ ਪਹਿਲਾਂ ਜਿਨ੍ਹਾਂ ਹਾਕਮਾਂ ਨੂੰ ਚੁੱਣਕੇ ਭੇਜਿਆ ਸੀ ਉਨ੍ਹਾਂ ਦਾ ਧਿਆਨ ਪੰਜਾਬ ਨਾਲ਼ੋਂ ਵੱਧ ਪਰਿਵਾਰ ਵੱਲ ਹੋ ਗਿਆ ਸੀ
—CM @BhagwantMann pic.twitter.com/vKd8ryJpHp
— AAP Punjab (@AAPPunjab) February 29, 2024
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹੁਣ 70 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਟਾਟਾ ਸਟੀਲ ਲੁਧਿਆਣਾ ਵਿੱਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਲਗਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੇ ਨਾਂ ਵੀ ਦੱਸੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾੜੇ ਸਮੇਂ ਵਿੱਚ ਵੀ ਨਿਵੇਸ਼ ਕੀਤਾ ਗਿਆ। ਇਸ ਵਿੱਚ ਕਈ ਨਾਮਵਰ ਉਦਯੋਗਪਤੀਆਂ ਨੇ ਸ਼ਮੂਲੀਅਤ ਕੀਤੀ। ਕਰੋੜਾਂ ਦੇ ਨਿਵੇਸ਼ ਦੇ ਦਾਅਵੇ ਕੀਤੇ ਗਏ ਪਰ ਉਸ ਨਿਵੇਸ਼ ਦੀਆਂ ਯਾਦਾਂ ਦੇ ਨਾਂ ‘ਤੇ ਸਿਰਫ਼ ਖਜੂਰ ਦੇ ਦਰਖ਼ਤ ਹੀ ਰਹਿ ਗਏ ਹਨ।