ਪੰਜਾਬ ਦੇ 90 ਲੱਖ ਪਰਿਵਾਰਾਂ ਨੂੰ 1 ਜਨਵਰੀ 2023 ਵਿੱਚ ਮਿਲੇਗੀ ਵੱਡੀ ਰਾਹਤ
‘ਦ ਖ਼ਾਲਸ ਬਿਊਰੋ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਦੇ ਬਿਲਾਂ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 1 ਜੁਲਾਈ ਤੋਂ 600 ਯੂਨਿਟ ਫ੍ਰੀ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਲੋਵਾਟ ਦੀ ਸ਼ਰਤ ਨਹੀਂ ਰੱਖੀ ਗਈ ਹੈ। ਸੀਐੱਮ ਮਾਨ ਨੇ ਕਿਹਾ ਸਤੰਬਰ ਵਿੱਚ 50 ਲੱਖ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ ਜਦਕਿ 1 ਜਨਵਰੀ 2023 ਤੋਂ ਪੰਜਾਬ ਦੇ 74 ਲੱਖ ਪਰਿਵਾਰਾਂ ਵਿੱਚੋਂ 68 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ । ਯਾਨੀ 90 ਫੀਸਦੀ ਲੋਕਾਂ ਨੂੰ ਬਿੱਲ ਦੇ ਬਿਲਾਂ ਤੋਂ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਉਸ ਦੇ ਲਈ ਜਵਾਬਦੇਹ ਹੋਣਗੇ। ਮਾਨ ਨੇ ਕਿਹਾ ਮੈਂ ਜਿਹੜਾ ਵਾਅਦਾ ਕੀਤਾ ਹੈ ਉਸ ‘ਤੇ ਖਰਾ ਉਤਰਾਂਗਾ, ਸਿਰਫ਼ ਇੰਨਾਂ ਹੀ ਨਹੀਂ ਭਗਵੰਤ ਮਾਨ ਨੇ ਕਿਹਾ ਜਿਹੜੇ ਲੋਕ ਬਿਜਲੀ ਬਿੱਲਾਂ ਦੇ ਮੁਆਫ ਕਰਨ ਨੂੰ ਲੈ ਕੇ ਖਜ਼ਾਨੇ ‘ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
9 ਹਜ਼ਾਰ ਏਕੜ ਜ਼ਮੀਨ ਛਡਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੰਮ ਵੀ ਕੀਤਾ ਜਿਹੜਾ ਉਨ੍ਹਾਂ ਵੱਲੋਂ ਐਲਾਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸਰਕਾਰ ਨੇ 9 ਹਜ਼ਾਰ ਏਕੜ ਤੋਂ ਵੱਧ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤੀ ਜ਼ਮੀਨ ਨੂੰ ਛੁਡਵਾਇਆ ਹੈ । ਜਿਸ ਨੂੰ ਸੂਬੇ ਦੇ ਤਾਕਤਵਰ ਲੋਕਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ । ਇਸ ਵਿੱਚ ਸਿਆਸਤਦਾਨ ਵੀ ਮੌਜੂਦ ਸਨ,ਇਸ ਤੋਂ ਇਲਾਵਾ ਭਗਵੰਤ ਮਾਨ ਨੇ ਵਿਧਾਇਕਾਂ ਦੀ ਇੱਕ ਪੈਨਸ਼ਨ ਕਰਨ ਦੇ ਫੈਸਲੇ ‘ਤੇ ਵੀ ਆਪਣੀ ਸਰਕਾਰ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਗਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੱਤਾ ਸੰਭਾਲੀ ਤਾਂ ਉਨ੍ਹਾਂ ਦੇ ਸਾਹਮਣੇ ਅਜਿਹੀ ਕਈ ਫਾਈਲਾਂ ਆਇਆ ਜਿਸ ਵਿੱਚ ਭ੍ਰਿ ਸ਼ਟਾਚਾਰ ਦੀ ਬੂਹ ਆ ਰਹੀ ਸੀ। ਸੀਐੱਮ ਨੇ ਕਿਹਾ ਕੁਝ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੇ ਖਿਲਾਫ਼ ਕਾਰਵਾਈ ਹੋਈ ਅਤੇ ਕੁੱਝ ‘ਤੇ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਹੋਵੇਗੀ ।