ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਮੰਗਵਾਲ ਵਿਖੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਹੈ। ਸੰਗਰੂਰ ਦੇ ਪਿੰਡ ਮੰਗਵਾਲ ਸਥਿਤ ਆਪਣੇ ਪੋਲਿੰਗ ਸਟੇਸ਼ਨ ‘ਤੇ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਮੇਤ ਵੋਟ ਪਾਈ।
ਉਨ੍ਹਾਂ ਨੇ ਪੰਜਾਬ ਦੋ ਲੋਕਾਂ ਨੂੰ ਵੋਟ ਪਾਉਣ ਲਈ ਕਿਹਾ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਬਹੁਤ ਵੱਡਾ ਦਿਨ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਪੰਜਾਬ ਦੇ ਲੋਕ ਆਪਣੇ ਵੋਟ ਦੇ ਹੱਕ ਦਾ ਇਤੇਮਾਲ ਜ਼ਰੂਰ ਕਰਦੇ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾਂ ਹਾਂ ਕਿ ਉਹ ਵੋਟ ਜ਼ਰੂਰ ਪਾਉਣ। ਥੋੜ੍ਹੀ ਗਰਮੀ ਝੱਲ ਲਿਓ ਤਾਂ ਜੋ ਅਗਲੇ ਪੰਜ ਸਾਲ ਕਿਸੇ ਗਲਤ ਵਿਅਕਤੀ ਦੇ ਜਿੱਤਣ ਤੋਂ ਬਾਅਦ ਗਾਲਾਂ ਨਾਲ ਕੱਢਿਓ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਚੰਗੀ ਸਰਕਾਰ ਚੁਣੋ। ਜੋ ਤੁਹਾਡੇ ਬੱਚਿਆ ਦਾ ਭਵਿੱਖ ਸਵਾਰ ਸਕਣ ਉਨ੍ਹਾਂ ਲਈ ਵੋਟ ਕਰੋ। ਮੁੱਖ ਮੰਤਰੀ ਮਾਨ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਪੰਜਾਬ ਵਿੱਚ 70-80 ਪ੍ਰਤੀਸ਼ਤ ਵੋਟ ਪਹੁੰਚਣ ਦੀ ਉਮੀਦ ਹੈ।