Punjab

CM ਭਗਵੰਤ ਮਾਨ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਾਖ਼ਲ! ਮਜੀਠੀਆ ਵੱਲੋਂ ਜਾਂਚ ਦੀ ਮੰਗ! ‘ਪੰਜਾਬ ਦੇ ਹਸਪਤਾਲ ’ਚ ਦਾਖ਼ਲ ਕਿਉਂ ਨਹੀਂ ਕਰਵਾਇਆ’

ਬਿਉਰੋ ਰਿਪੋਰਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann) ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਆਖ਼ਰ ਉਹ ਕਿਨ੍ਹਾਂ ਕਾਰਨਾਂ ਕਰਕੇ ਹਸਪਤਾਲ ਦਾਖ਼ਲ ਹਨ। ਪਰ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਟਵੀਟ ਕਰਕੇ ਕਿਹਾ ਹੈ ਕਿ ਬੀਤੇ ਦਿਨ 24 ਘੰਟੇ ਤੋਂ ਲਾਪਤਾ CM ਲੱਭ ਗਿਆ ਹੈ, ਸੂਤਰਾਂ ਮੁਤਾਬਕ ਪੀਤੀ ਸ਼ਰਾਬ ਉੱਤਰ ਵੀ ਗਈ ਹੈ ਅਤੇ ਅੱਜ 5 ਵਜੇ ਮਹਾਰਾਜਾ ਸਤੌਜ ਚੰਡੀਗੜ ਏਅਰਪੋਰਟ ‘ਤੇ ਉੱਤਰ ਰਹੇ ਹਨ। ਮਜੀਠੀਆ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾਵਰ ਹਨ। 

ਦੱਸ ਦੇਈਏ ਕਿ ਬਿਕਰਮ ਮਜੀਠੀਆ ਕੱਲ੍ਹ ਤੋਂ ਇਹ ਕਹਿ ਰਹੇ ਹਨ ਕਿ ਭਗਵੰਤ ਮਾਨ ਨੇ ਕੱਲ੍ਹ ਦਿੱਲੀ ਤੋਂ ਆਉਂਦੇ ਸਮੇਂ ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਉਹ ਜਹਾਜ਼ ਤੋਂ ਉਤਰਨ ਸਮੇਂ ਹੇਠਾਂ ਡਿੱਗ ਗਏ ਸਨ। ਇਸ ਮਾਮਲੇ ਵਿੱਚ ਮਜੀਠੀਆ ਨੇ ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੱਲ੍ਹ ਆਪਣੇ ਓ.ਐਸ.ਡੀ ਨਾਲ ਮਿਲ ਕੇ ਸ਼ਰਾਬ ਪੀਤੀ ਸੀ, ਜਿਸ ਕਰਕੇ ਉਹ ਜਹਾਜ਼ ਤੋਂ ਉਤਰਨ ਸਮੇਂ ਡਿੱਗ ਗਏ।

ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਜਦੋਂ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਵੀ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ ਤਾਂ ਮੁੱਖ ਮੰਤਰੀ ਸਾਬ ਉਸ ਸਮੇਂ ਤੋਂ ਪਰੇਸ਼ਾਨ ਦੱਸੇ ਜਾ ਰਹੇ ਹਨ। ਇਸ ਕਰਕੇ ਮੁੱਖ ਮੰਤਰੀ ਨੇ ਸ਼ਰਾਬ ਪੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਸਭ ਵੇਖ ਰਹੇ ਹਨ ਕਿ ਕਿਵੇਂ ਇਕ ਦਿਨ ਪਹਿਲਾਂ ਇਲੈਕਟ੍ਰਾਨਿਕ ਚੈਨਲ ਨਾਲ ਇੰਟਰਵਿਊ ਵੇਲੇ ਮੁੱਖ ਮੰਤਰੀ ਸ਼ਰਾਬ ਵਿੱਚ ਧੁੱਤ ਸਨ। ਮਜੀਠੀਆ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਰਟਡ ਫਲਾਈਟ ਵਿੱਚ ਦਿੱਲੀ ਲਿਜਾਇਆ ਗਿਆ ਹੈ, ਜੋ ਪੰਜਾਬ ਦੇ ਸਰੋਤਾਂ ਦੀ ਸਿੱਧੀ ਬਰਬਾਦੀ ਹੈ।

ਉਨ੍ਹਾਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਪੁੱਛਿਆ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਹਸਪਤਾਲ ਵਿਚ ਦਾਖ਼ਲ ਕਿਉ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਸੱਚ ਨੂੰ ਲੁਕਾਉਣ ਲਈ ਪੰਜਾਬ ਦੇ ਹਸਪਤਾਲਾਂ ਵਿਚ ਭਗਵੰਤ ਮਾਨ ਨੂੰ ਦਾਖ਼ਲ ਨਹੀਂ ਕਰਵਾਇਆ ਗਿਆ। ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ ਹਨ ਅਤੇ ਸ਼ਰਾਬੀ ਹੋਣ ਕਾਰਣ ਜਰਮਨੀ ਵਿੱਚ ਲੁਫਥਾਨਸਾ ਫਲਾਈਟ ਵਿਚੋਂ ਉਤਾਰੇ ਗਏ ਸਨ।

ਉਸ ਤੋਂ ਇਲਾਵਾ ਉਨ੍ਹਾਂ ਨਵੀਂ ਖੇਤੀਬਾੜੀ ਨੀਤੀ ‘ਤੇ ਸਵਾਲ ਚੁੱਕਦਿਆ ਕਿਹਾ ਕਿ ਇਹ ਨੀਤੀ ਵੀ ਪੁਰਾਣੀ ਬੋਤਲ ਵਿੱਚ ਨਵੀਂ ਸ਼ਰਾਬ ਵਰਗੀ ਹੈ। ਉਨ੍ਹਾਂ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਐਂਮਰਜੈਂਸੀ ਦੇ ਦਿਨ ਯਾਦ ਆ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ, ਫਸਲੀ ਵਿੰਭਿਨਤਾ ਲਿਆਉਣ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਵਿਚ ਅਸਫ਼ਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਜੀਠੀਆਂ ਨੇ ਆਪਣੇ ਸਾਬਕਾ ਓ ਐਸ ਡੀ ਰਾਕੇਸ਼ ਪ੍ਰਾਸ਼ਰ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਕਰਵਾਉਣ ਸਮੇਂ ਕੀਤਾ ਹੈ।

ਇਹ ਵੀ ਪੜ੍ਹੋ –  ਫ਼ਿਲਮ ‘ਸੁੱਚਾ ਸੂਰਮਾ’ ਟੀਮ ਪਹੁੰਚੀ ਅਸਲੀ ਸੁੱਚਾ ਸਿੰਘ ਦੇ ਪਿੰਡ! ਗ੍ਰਾਮ ਪੰਚਾਇਤ ਨੂੰ ਦਾਨ ਕੀਤੇ 1 ਲੱਖ, ਬਜ਼ੁਰਗਾਂ ਦਾ ਲਿਆ ਆਸ਼ੀਰਵਾਦ