‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਵੀ ਹਤਿਆਰਿਆਂ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਨਾ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਵਾਇਰਲ ਵੀਡੀਓਜ ਤੇ ਤਸਵੀਰਾਂ ਵਿੱਚ ਸਾਫ ਦਿਸ ਰਿਹਾ ਹੈ ਕਿ ਇਕ ਗੱਡੀ ਦਰੜਦਿਆਂ ਅੱਗੇ ਚਲੀ ਜਾਂਦੀ ਹੈ ਤੇ ਸਬੂਤ ਮੰਗੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ।
ਕੇਜਰੀਵਾਲ ਨੇ ਕਿਹਾ ਕਿ ਉਸ ਗੱਡੀ ਨੇ ਸਾਰੇ ਦੇਸ਼ ਦੇ ਗਰੀਬਾਂ ਤੇ ਕਿਸਾਨਾਂ ਨੂੰ ਦਰੜਿਆ ਹੈ। ਇਸ ਗੱਡੀ ਨੇ ਸਾਰੇ ਲੋਕਤੰਤਰ ਨੂੰ ਦਰੜ ਕੇ ਰੱਖ ਦਿੱਤਾ ਹੈ। ਉਨ੍ਹਾਂ ਪੀਐੱਮ ਮੋਦੀ ਨੂੰ ਸਵਾਲ ਕੀਤਾ ਕਿ ਅਜਿਹਾ ਕੀ ਹੈ ਉੱਥੇ ਕਿ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਇਸ ਤਰ੍ਹਾਂ ਦੀ ਨਫਰਤ ਕਿਉਂ ਹੈ। ਮੰਤਰੀ ਕਹਿ ਰਹੇ ਸਨ ਕਿ ਉਸਦਾ ਲੜਕਾ ਉੱਥੇ ਨਹੀਂ ਸੀ। ਅਗਲੇ ਹਫਤੇ ਕਹਿਣਗੇ ਕਿ ਗੱਡੀ ਉੱਥੇ ਨਹੀਂ ਸੀ, ਫਿਰ ਅਗਲੇ ਹਫਤੇ ਇਹ ਵੀ ਕਹਿਣਗੇ ਕਿ ਉੱਤੇ ਕਿਸਾਨ ਹੀ ਨਹੀਂ ਸਨ। ਕੇਜਰੀਵਾਲ ਨੇ ਕਿਹਾ ਕਿ ਦੋਸ਼ੀ ਕੋਈ ਵੀ ਹੋਵੇ ਸਜਾ ਹੋਣੀ ਚਾਹੀਦੀ ਹੈ।