Punjab

ਕੈਪਟਨ ਦੇ ਅੱਜ ਸਾਰੇ ਲਾਈਵ ਕੀਤੇ ਵੱਡੇ ਐਲਾਨ ਸੁਣੋ

 

‘ਦ ਖ਼ਾਲਸ ਬਿਊਰੋ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਫ਼ਤੇ ਦੇ #AskCaptain ਐਡੀਸ਼ਨ ਦੇ ਲਾਈਵ ਸੈਸ਼ਨ ਮੌਕੇ ਕਈਂ ਐਲਾਨ ਕੀਤੇ ਹਨ। ਸਭ ਤੋਂ ਅਹਿਮ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਹੁਣ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਆਖਰੀ ਸਮੈਸਟਰ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਦਿੱਤੇ ਪ੍ਰਮੋਟ ਕੀਤਾ ਜਾਵੇਗਾ। ਕੈਪਟਨ ਨੇ COVID-19 ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਅਸੀਂ ਆਪਣੀ ਜਿੰਮੇਵਾਰੀ ਆਪ ਸਮਝਦੇ ਹੋਏ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਧਿਆਨ ਆਪ ਰੱਖੀਏ। ਹਮੇਸ਼ਾਂ ਮੂੰਹ ‘ਤੇ ਮਾਸਕ ਪਾ ਕੇ ਰੱਖੀਏ ਅਤੇ ਸੋਸਲ ਡਿਸਟੈਂਸਿੰਗ ਦਾ ਜਰੂਰ ਧਿਆਨ ਰੱਖੀਏ।

ਉਹਨਾਂ ਕਿਹਾ ਕਿ ਬਾਕੀ ਸੂਬਿਆਂ ਨਾਲੋ ਸਾਡੇ ਪੰਜਾਬ ਦੀ ਸਥਿਤੀ ਕਾਫੀ ਹੱਦ ਤੱਕ ਠੀਕ ਹੈ। ਪਰ ਮੈਂਨੂੰ ਅਫਸੋਸ ਹੈ ਕਿ ਅੱਜ 5 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।

‘ਫ਼ਤਿਹ ਮਿਸ਼ਨ’ ਬਾਰੇ ਬੋਲਦਿਆ ਕੈਪਟਨ ਕਿਹਾ ਕਿ ਜੇਕਰ ਸਾਰਾ ਪੰਜਾਬ ‘ਫ਼ਤਿਹ ਮਿਸ਼ਨ’ ਮਨਾਉਣ ਲੱਗ ਜਾਵੇ ਤਾਂ ਪੰਜਾਬ ਵਿੱਚ COVID-19 ਖਤਮ ਹੋ ਜਾਵੇਗਾ।

 

ਟਿੱਡੀ ਦਲ ਨੂੰ ਲੈ ਕੇ ਉਹਨਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਸੀ ਜਿਸ ਵਿੱਚ ਲਿਖਿਆ ਸੀ ਕਿ ਹੈਲੀਕੈਪਟਰ ਰਾਹੀ ਦਵਾਈ ਨਾਲ ਛਿੜਕਾਅ ਕਰਨ ਦੀ ਆਗਿਆ ਦਿੱਤੀ ਜਾਵੇ ਜਿਸ ਨੂੰ ਭਾਰਤ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਹੈ।

ਸਕੂਲਾਂ ਦੀਆਂ ਫੀਸਾਂ ‘ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅਸੀਂ ਸਕੂਲਾਂ ਦੀ ਫੀਸ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਵਾਂਗੇ। ਮਾਪਿਆਂ ਨਾਲ ਸਹਿਮਤ ਹਾਂ, ਬੱਚੇ ਤਾਂ ਘਰ ਬੈਠੇ ਹਨ, ਫਿਰ ਫੀਸ ਕਿਉਂ ਦੇਣ।

 

ਸਿਹਤ ਵਿਭਾਗ ਦੀ ਭਰਤੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸਿਹਤ ਵਿਭਾਗ ‘ਚ ਜਲਦ ਡਾਕਟਰਾਂ ਅਤੇ ਨਰਸਾਂ ਦੀ ਜਲਦੀ ਭਰਤੀ ਕੀਤੀ ਜਾਵੇਗੀ, ਕਿਉਂਕਿ ਕੋਰੋਨਾ ਬਿਮਾਰੀ ਪਤਾ ਨਹੀਂ ਕਿੰਨਾ ਸਮਾਂ ਚੱਲੇਗੀ। ਇਸ ਨਾਲ ਲੜਨ ਲਈ ਸਿਹਤ ਵਿਭਾਗ ਦੀ ਅਹਿਮ ਜ਼ਰੂਰਤ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਸਮੇਂ ‘ਚ ਸੂਬਾ ਸਰਕਾਰ ਕੋਲ 248 ਐਂਬਲੈਂਸਾਂ ਮੌਜੂਦ ਹਨ । 60 ਹੋਰ ਆਉਣ ਵਾਲੇ 15 ਦਿਨਾਂ ‘ਚ ਆ ਜਾਣਗੀਆਂ ਅਤੇ 4 ਹੋਰ ਐਂਬੂਲੈਂਸਾਂ ਅਗਲੇ ਦਿਨਾਂ ‘ਚ ਆ ਜਾਣਗੀਆਂ। ਇਸ ਸਾਲ ਦੇ ਅੰਤ ਤੱਕ ਹੋਣਗੀਆਂ 400 ਐਂਬੂਲੈਂਸਾਂ। ਇਸ ਤੋਂ ਪੰਜਾਬ ਵਿੱਚ ਬਣਨਗੇ 750 ਖੇਡ ਸਟੇਡੀਅਮ ਬਣਾਉਣ ਦੇ ਨਾਲ ਨਾਲ ਹਰ ਬਲੌਕ ਵਿੱਚ 5 ਵੱਡੇ ਸਟੇਡੀਅਮ ਬਣਾਏ ਜਾਣ ਦਾ ਵੀ ਐਲਾਨ ਕੀਤਾ ਹੈ।

Comments are closed.