The Khalas Tv Blog India ਕੁਲੂੱ ‘ਚ ਫਟਿਆ ਬੱਦਲ, ਚਾਰ ਲੋਕ ਹੋਏ ਲਾਪਤਾ
India

ਕੁਲੂੱ ‘ਚ ਫਟਿਆ ਬੱਦਲ, ਚਾਰ ਲੋਕ ਹੋਏ ਲਾਪਤਾ

ਦ ਖ਼ਾਲਸ ਬਿਊਰੋ : ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਨੇ ਭਿਆਨਕ ਰੂਪ ਦਿਖਾਇਆ ਹੈ। ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਭਾਰੀ ਮੀਂਹ ਪਿਆ। ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ਵਿੱਚ ਬੱਦਲ ਫਟ ਗਏ। ਹੜ੍ਹ ਕਾਰਨ ਇੱਕ ਕੈਂਪਿੰਗ ਸਾਈਟ ਵਹਿ ਗਈ ਹੈ ਅਤੇ ਚਾਰ ਲੋਕ ਲਾਪਤਾ ਹਨ। ਕੁੱਲੂ ਦੇ ਏਡੀਐਮ ਪ੍ਰਸ਼ਾਂਸ ਸਰਕੈਕ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ ਕੁੱਲੂ ਦੀ ਮਨੀਕਰਨ ਘਾਟੀ ਦੇ ਚੋਜ ਪਿੰਡ ‘ਚ ਬੱਦਲ ਫਟਣ ਕਾਰਨ ਸਥਾਨਕ ਡਰੇਨ ‘ਚ ਭਾਰੀ ਹੜ੍ਹ ਆਉਣ ਕਾਰਨ ਚਾਰ ਲੋਕਾਂ ਦੇ ਰੁੜ੍ਹ ਜਾਣ ਦਾ ਖਦਸ਼ਾ ਹੈ। ਲੋਕਾਂ ਨੇ ਚਾਰ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਸਾਸ਼ਨ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਘਰ ਵੀ ਪਾਣੀ ਦੀ ਮਾ ਰ ਹੇਠ ਆ ਗਏ ਹਨ ਅਤੇ ਪਿੰਡ ਨੂੰ ਜਾਣ ਵਾਲਾ ਪੁਲ ਵੀ ਨੁਕਸਾਨਿਆ ਗਿਆ ਹੈ।

 ਪਿੰਡ ਵਾਸੀਆਂ ਨੇ ਇਸ ਸਬੰਧੀ ਕੁੱਲੂ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਰਵਾਨਾ ਹੋ ਗਈ ਹੈ। ਦੱਸ ਦਈਏ ਕਿ ਰਾਤ ਤੋਂ ਕੁੱਲੂ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਮਲਾਨਾ ਵਿੱਚ ਡੈਮ ਸਾਈਟ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਦਰਅਸਲ ਹਿਮਾਚਲ ‘ਚ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਸਵੇਰੇ ਸ਼ਿਮਲਾ, ਸੋਲਨ, ਸਿਰਮੌਰ, ਬਿਲਾਸਪੁਰ ਅਤੇ ਕਾਂਗੜਾ ‘ਚ ਅਗਲੇ 3 ਘੰਟਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।ਸਾਰੇ ਜ਼ਿਲਿਆਂ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ।

ਮਾਨਸੂਨ ਦੇ ਪਹਿਲੇ ਹਫਤੇ ਹਿਮਾਚਲ ‘ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਸੜਕ ਹਾਦਸੇ ਵੀ ਸ਼ਾਮਲ ਹਨ। ਮਾਲ ਵਿਭਾਗ ਅਨੁਸਾਰ ਹੁਣ ਤੱਕ 1 ਕਰੋੜ 32 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ।

Exit mobile version