ਬਿਉਰੋ ਰਿਪੋਰਟ – ਯੂਨੀਵਰਸਿਟੀ ਆਫ ਕੋਪੇਨਹੇਗੇਨ (University of Copenhagen) ਵਿੱਚ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਜੰਗ ਛੇੜਨ ਦੇ ਖ਼ਿਲਾਫ਼ ਪ੍ਰਦਰਸ਼ਨ ਚੱਲ ਰਿਹਾ ਸੀ। ਇਸ ਵਿੱਚ ਸਵੀਡਿਸ਼ ਵਾਤਾਵਰਣ ਕਾਰਕੁੰਨ ਗਰੇਟਾ ਥਨਬਰਗ (Greta Thunberg) ਆਪਣੇ 5 ਸਾਥੀਆਂ ਨਾਲ ਪਹੁੰਚੀ ਜਿੱਥੇ ਦੈਨਿਸ਼ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ 21 ਸਾਲਾ ਕਾਰਕੁੰਨ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਬਾਅਦ ਰਿਹਾਅ ਵੀ ਕਰ ਦਿੱਤਾ।
ਇਹ ਪ੍ਰਦਰਸ਼ਨ ਯੂਨੀਵਰਸਿਟੀ ਦੀ ਪ੍ਰਸ਼ਾਸਨਿਕ ਬਿਲਡਿੰਗ ਵਿੱਚ ਹੋ ਰਿਹਾ ਸੀ ਕਿਉਂਕਿ ਡੈਨਮਾਰਕ ਦੇ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਅਗੇਂਸਟ ਦਿ ਆਕਯੂਪੇਸ਼ਨ ਨੇ ਮੰਗ ਕੀਤੀ ਕਿ ਸਕੂਲ ਇਜ਼ਰਾਈਲੀ ਯੂਨੀਵਰਸਿਟੀਆਂ ਨਾਲ ਹਰ ਤਰ੍ਹਾਂ ਦਾ ਸਾਂਝ ਬੰਦ ਕਰੇ।
View this post on Instagram
ਵਿਦਿਆਰਥੀਆਂ ਦਾ ਇਲਜ਼ਾਮ ਸੀ ਫਲਸਤੀਨ ਵਿੱਚ ਹਾਲਾਤ ਬਹੁਤ ਮਾੜੇ ਹਨ, ਇਸ ਦੇ ਬਾਵਜੂਦ ਸਾਡੀ ਯੂਨੀਵਰਸਿਟੀ ਵੱਲੋਂ ਇਜ਼ਰਾਈਲੀ ਯੂਨੀਵਰਸਿਟੀ ਨਾਲ ਸਬੰਧ ਰੱਖੇ ਜਾ ਰਹੇ ਹਨ ਜਦਕਿ ਇਜ਼ਰਾਈਲ ਵੱਲੋਂ ਨਸਲਕੁਸ਼ੀ ਕੀਤੀ ਜਾ ਰਹੀ ਹੈ।
ਥਮਬਰਗ ਹਾਲਾਂਕਿ ਯੂਨੀਵਰਸਿਟੀ ਦੀ ਵਿਦਿਆਰਥਣ ਨਹੀਂ ਸੀ, ਪਰ ਇਸ ਦੇ ਬਾਵਜੂਦ ਉਹ ਉੱਥੇ ਪਹੁੰਚੀ ਅਤੇ ਵੀਡੀਓ ਵੀ ਪੋਸਟ ਕੀਤਾ। ਥਮਬਰਗ ਨੇ ਆਪਣੇ ਇੰਸਟਰਾਗਰਾਮ ’ਤੇ ਸਟੋਰੀ ਲਿਖੀ ਕਿ ਮੈਂ ਅਤੇ ਵਿਦਿਆਰਥੀ ਕੋਪੇਨਹੇਗੇਨ ਯੂਨੀਵਰਸਿਟੀ ਦੀ ਪ੍ਰਬੰਧਕੀ ਇਮਾਰਤ ਵਿੱਚ ਹਾਂ। ਥਨਬਰਗ ਨੇ ਕਿਹਾ ਉਸ ਤੋਂ ਬਾਅਦ ਪੁਲਿਸ ਬੁਲਾਈ ਗਈ ਅਤੇ ਅਸਾਲਟ ਰਾਈਫਲਾਂ ਨਾਲ ਹਿੰਸਕ ਤਰੀਕੇ ਜ਼ਰੀਏ ਸਾਰਿਆਂ ਨੂੰ ਬਾਹਰ ਕੱਢਿਆ ਗਿਆ।
ਥਨਬਰਗ ਨੂੰ ਵਾਤਾਵਰਣ ਕਾਰਕੁੰਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿਛਲੇ ਮਹੀਨੇ ਉਸ ਨੇ ਫਲਸਤੀਨ ਦੀ ਹਮਾਇਤ ਕੀਤੀ ਸੀ। ਇਸ ਤੋਂ ਬਾਅਦ ਇਜ਼ਰਾਈਲੀ ਫੌਜ ਦੇ ਇੱਕ ਬੁਲਾਰੇ ਨੇ ਆਪਣਾ ਗੁੱਸਾ ਵੀ ਥਨਬਗਰ ਤੇ ਕੱਢਿਆ ਹਾਲਾਂਕਿ ਬਾਅਦ ਵਿੱਚ ਉਸ ਨੇ ਮੁਆਫ਼ੀ ਵੀ ਮੰਗੀ।