ਬਿਉਰੋ ਰਿਪੋਰਟ – ਹੁਸ਼ਿਆਰਪੁਰ ਦੇ ਦਸੂਹਾ ਖੇਤਰ ਵਿੱਚ 45 ਸਾਲ ਦੇ ਨੌਜਵਾਨ ਅਤੇ ਕਲਾਸਿਕ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਰਾਗੀ ਅਮਰਦੀਪ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦਿਹਾਂਤ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਰਕੇ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਅਮਰਦੀਪ ਸਿੰਘ ਦਾ ਕਲਾਸਿਕਲ ਸੰਗੀਤ ਵਿੱਚ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵੱਡਾ ਨਾਂ ਸੀ।
2018 ਵਿੱਚ ਅਮਰੀਕਾ ਗਏ ਸਨ ਅਮਰਦੀਪ ਸਿੰਘ
ਅਮਰਦੀਪ ਸਿੰਘ ਦੇ ਵੱਡੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਛੋਟਾ ਭਰਾ 2018 ਵਿੱਚ ਅਮਰੀਕਾ ਗਿਆ ਸੀ ਅਤੇ ਆਪਣੀ ਪਤਨੀ ਅਤੇ ਇੱਕ ਛੋਟੇ ਪੁੱਤਰ ਦੇ ਨਾਲ ਏਰੀਜੋਨ ਸ਼ਹਿਰ ਵਿੱਚ ਰਹਿ ਰਹੇ ਸਨ। ਅਮਰਦੀਪ ਨੇ ਇੰਡੀਅਨ ਕਲਾਸਿਕਲ ਮਿਊਜ਼ਿਕ ਵਿੱਚ MA ਕੀਤੀ ਸੀ। ਭਾਰਤ ਦੇ ਨਾਲ ਦੁਨੀਆ ਦੇ ਵੱਡੇ ਦੇਸ਼ਾਂ ਵਿੱਚ ਉਹ ਪ੍ਰੋਗਰਾਮ ਕਰ ਚੁੱਕੇ ਸਨ। ਦੇਸ਼ ਦੀਆਂ ਵੱਡੀ ਹਸਤੀਆਂ ਨੇ ਅਮਰਦੀਪ ਨੂੰ ਸਨਮਾਨਿਤ ਕੀਤਾ ਹੈ। ਵੱਡੇ ਭਰਾ ਨੇ ਦੱਸਿਆ ਕਿ ਸਾਡਾ ਪਰਿਵਾਰ ਮਰਦਾਨਾ ਜੀ ਦੇ ਪਰਿਵਾਰ ਨਾਲ ਸਬੰਧਤ ਹੈ।
ਰਿਸ਼ਤੇਦਾਰਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ
ਅਮਰਦੀਪ ਦੇ ਭਰਾ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਨੇ ਅਮਰੀਕਾ ਤੋਂ ਫੋਨ ਕਰਕੇ ਅਮਰਦੀਪ ਸਿੰਘ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਜਿਸ ਨੂੰ ਸੁਣ ਕੇ ਪੂਰਾ ਇਲਾਕਾ ਸੋਗ ਦੀ ਲਹਿਰ ਵਿੱਚ ਹੈ। ਭਾਈ ਅਮਰਦੀਪ ਸਿੰਘ ਦੀ ਮਾਂ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਅਮਰਦੀਪ ਆਪਣੇ ਭਰਾ ਨਾਲ ਫੋਨ ‘ਤੇ ਲਗਾਤਾਰ ਗੱਲ ਕਰਦਾ ਸੀ। ਪਰ ਮੇਰੇ ਨਾਲ ਘੱਟ ਹੀ ਗੱਲ ਹੁੰਦੀ ਸੀ। ਹੁਣ ਮਾਂ ਨੂੰ ਅਫ਼ਸੋਸ ਹੈ ਕਿ ਸ਼ਾਇਦ ਉਹ ਆਪਣੇ ਪੁੱਤਰ ਨਾਲ ਅਖੀਰਲੀ ਵਾਰ ਗੱਲ ਕਰ ਸਕਦੀ ਸੀ। ਅਮਰਦੀਪ ਸਿੰਘ ਦਾ ਅੰਤਿਮ ਸਸਕਾਰ ਅਮਰੀਕਾ ਵਿੱਚ ਹੋਵੇਗਾ। ਭਰਾ ਨੇ ਦੱਸਿਆ ਭਾਈ ਅਮਰਦੀਪ ਸਿੰਘ ਦੀ ਯਾਦ ਵਿੱਚ ਪਿੰਡ ਬੋਦਲ ਵਿੱਚ ਯਾਦਗਾਰੀ ਸਮਾਰਕ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ – ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਛੇ ਡਾਇਰੈਕਟਰਾਂ ਖ਼ਿਲਾਫ਼ ਹੋਈ ਵੱਡੀ ਕਾਰਵਾਈ