India

ਬਾਜ਼ਾਰ ਬੰਦ ਦੇ ਸੱਦੇ ‘ਚ ਖੁੱਲ੍ਹੀਆਂ ਦੁਕਾਨਾਂ! ਮਾਹੌਲ ਹੋਇਆ ਤਣਾਅਪੂਰਨ

ਬਿਊਰੋ ਰਿਪੋਰਟ – ਸੰਜੌਲੀ ਮਸਜਿਦ (Sanjauli Mosque) ਦੇ ਵਿਵਾਦ ਨੂੰ ਲੈ ਕੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਸੋਲਨ (Solan) ਵਿੱਚ ਵਪਾਰੀਆਂ ਵੱਲੋਂ ਅੱਜ 9 ਵਜੇ ਤੋਂ ਲੈ ਕੇ 12 ਵਜੇ ਤੱਕ ਬਾਜ਼ਾਰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ ਪਰ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ। ਇਸ ਨੂੰ ਦੇਖ ਕੇ ਕਈ ਲੋਕ ਭੜਕ ਗਏ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਨਾਅਰੇ ਲਗਾਏ ਕਿ ‘ਜੇਕਰ ਸੋਲਨ ‘ਚ ਰਹਿਣਾ ਹੈ ਤਾਂ ਜੈ ਸ਼੍ਰੀ ਰਾਮ ਕਹਿਣਾ ਪਵੇਗਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਖੁੱਲ੍ਹੀਆਂ ਦੁਕਾਨਾਂ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਪੁਲਿਸ ਦੇ ਸਮਝਾਉਣ ਤੋਂ ਬਾਅਦ ਗੁੱਸੇ ‘ਚ ਆਏ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਅਤੇ ਬਾਜ਼ਾਰ ‘ਚ ਧਰਨਾ ਲਾ ਦਿੱਤਾ।

ਦੱਸ ਦੇਈਏ ਕਿ ਬੰਦ ਦਾ ਸੱਦਾ ਲਾਠੀਚਾਰਜ ਦੇ ਵਿਰੋਧ ਵਿਚ ਦਿੱਤਾ ਗਿਆ ਸੀ। ਸੰਜੌਲੀ ਮਸਜਿਦ ਦਾ ਵਿਰੋਧ ਕਰ ਰਹੇ ਲੋਕਾਂ ‘ਤੇ  ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ, ਜਿਸ ਕਾਰਨ ਬੰਦ ਦਾ ਸੱਦਾ ਦਿੱਤਾ ਸੀ ਪਰ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਸਨ।

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਦੇ ਇਕ ਹੋਰ ਸਾਥੀ ਨੇ ਐਨਐਸਏ ਨੂੰ ਦੱਸਿਆ ਗਲਤ! ਅਦਾਲਤ ਨੇ ਨੋਟਿਸ ਕੀਤਾ ਜਾਰੀ