India

ਜੱਜ ਤੇ ਵਕੀਲਾਂ ਵਿਚਾਲੇ ਹੋਈ ਝੜਪ, ਅਦਾਲਤ ‘ਚ ਜੱਜ ‘ਤੇ ਸੁੱਟੀਆਂ ਕੁਰਸੀਆਂ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਜ਼ਿਲ੍ਹਾ ਕੋਰਟ ਚ ਵਕੀਲਾਂ ਅਤੇ ਜ਼ਿਲ੍ਹਾ ਜੱਜ ਵਿਚ ਬਹਿਸ ਹੋ ਗਈ ਅਤੇ ਆਪਸ ਵਿਚ ਝਗੜਾ ਹੋ ਗਿਆ। ਸਥਿਤੀ ਅਜਿਹੀ ਬਣ ਗਈ ਕਿ ਉਹਨਾਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਆਖਰ ਪੁਲਿਸ ਨੇ ਜੱਜ ਨੂੰ ਸੁਰੱਖਿਅਤ ਕੋਰਟ ਰੂਮ ਵਿਚੋਂ ਬਾਹਰ ਕੱਢਿਆ।

ਦਰਅਸਲ ਕੋਰਟ ਵਿਚ ਇਕ ਵਿਅਕਤੀ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ। ਕਿਸੇ ਗੱਲ ਨੂੰ ਲੈ ਕੇ ਗਹਿਮਾ-ਗਹਿਮੀ ਹੋਈ ਅਤੇ ਫਿਰ ਮਾਮਲਾ ਜ਼ਿਆਦਾ ਭੱਖ ਗਿਆ। ਜੱਜ ਅਤੇ ਵਕੀਲਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਜੱਜ ਨੇ ਪੁਲਿਸ ਬੁਲਾ ਲਈ। ਵਕੀਲਾਂ ਦਾ ਦੋਸ਼ ਹੈ ਕਿ ਪੁਲਿਸ ਨੇ ਜ਼ਿਲ੍ਹਾ ਜੱਜ ਕੋਰਟ ਰੂਪ ਵਿਚ ਉਨ੍ਹਾਂ ਨੂੰ ਚਾਰੋਂ ਪਾਸਿਓਂ ਦਰਵਾਜ਼ਾ ਬੰਦ ਕਰ ਕੇ ਕੁੱਟਿਆ ਗਿਆ ਹੈ।
ਪੁਲਿਸ ਨੇ ਵਕੀਲਾਂ ’ਤੇ ਲਾਠੀਚਾਰਜ ਕਰਕੇ ਹੰਗਾਮਾ ਕਰਨ ਵਾਲੇ ਨੂੰ ਭਜਾ ਦਿੱਤਾ। ਇਸ ਤੋਂ ਨਾਰਾਜ਼ ਵਕੀਲਾਂ ਨੇ ਅਦਾਲਤ ਦੀ ਪੁਲਿਸ ਚੌਕੀ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ।

ਵਕੀਲ ਅਦਾਲਤ ਦੇ ਬਾਹਰ ਹੜਤਾਲ ‘ਤੇ ਬੈਠੇ। ਜੱਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੁਰਵਿਵਹਾਰ ਦੇ ਵਿਰੋਧ ਵਿੱਚ ਜੱਜਾਂ ਨੇ ਵੀ ਆਪਣਾ ਕੰਮ ਰੋਕ ਦਿੱਤਾ। ਫਿਲਹਾਲ ਅਦਾਲਤ ‘ਚ ਤਣਾਅ ਦਾ ਮਾਹੌਲ ਹੈ। ਪੂਰੀ ਅਦਾਲਤ ਨੂੰ ਛਾਉਣੀ ਬਣਾ ਦਿੱਤਾ ਗਿਆ ਹੈ।

ਇਸ ਸਾਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ‘ਚ ਪੁਲਿਸ ਨੂੰ ਵਕੀਲਾਂ ‘ਤੇ ਲਾਠੀਚਾਰਜ ਕਰਦੇ ਵੇਖਿਆ। ਇੱਕ ਪੁਲਿਸ ਮੁਲਾਜ਼ਮ ਕੁਰਸੀ ਚੁੱਕਦਾ ਵੀ ਨਜ਼ਰ ਆ ਰਿਹਾ ਹੈ। ਵਕੀਲਾਂ ਦਾ ਦੋਸ਼ ਹੈ ਕਿ ਜ਼ਿਲ੍ਹਾ ਜੱਜ ਨੇ ਅਦਾਲਤ ਦੇ ਕਮਰੇ ਵਿੱਚ ਚਾਰੋਂ ਪਾਸਿਓਂ ਦਰਵਾਜ਼ੇ ਬੰਦ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਵਿੱਚ ਕਈ ਜ਼ਖ਼ਮੀ ਵੀ ਹੋਏ ਹਨ।