Punjab

ਜ਼ੀਰਕਪੁਰ ‘ਚ ਪੁਲਿਸ ਅਤੇ ਗੈਂ ਗਸਟਰਾਂ ਵਿਚਾਲੇ ਹੋਈ ਝ ੜਪ, ਤਿੰਨ ਗੈਂ ਗਸਟਰ ਗ੍ਰਿਫ ਤਾਰ

‘ਦ ਖ਼ਾਲਸ ਬਿਊਰੋ : ਕੱਲ੍ਹ ਦੇਰ ਰਾਤ ਜ਼ੀਰਕਪੁਰ ਦੇ ਬਲਟਾਣਾ ‘ਚ ਮੋਹਾਲੀ ਪੁਲਿਸ ਤੇ ਗੈਂ ਗਸਟਰਾਂ ਦਰਮਿਆਨ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਇਸ ਦੌਰਾਨ ਇੱਕ ਗੈਂ ਗਸਟਰ ਨੂੰ ਗੋਲੀ ਲੱਗਣ ਦੀ ਵੀ ਖ਼ਬਰ ਹੈ। ਫਿਰੌਤੀ ਲੈਣ ਗਏ ਗੈਂ ਗਸਟਰਾਂ ਨੂੰ ਮੋਹਾਲੀ ਪੁਲਿਸ ਅਤੇ ਏਜੀਟੀਐਫ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਘੇਰਿਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨ ਗੈਂ ਗਸਟਰਾਂ ਨੂੰ ਗ੍ਰਿਫ ਤਾਰ ਕਰ ਲਿਆ ਗਿਆ ਹੈ ਅਤੇ ਇੱਕ ਗੈਂ ਗਸਟਰ ਜ਼ਖ ਮੀ ਹੋਇਆ ਹੈ। ਇਹ ਔਪਰੇਸ਼ਨ ਡੀਐਸਪੀ ਬਿਕਰਮ ਬਰਾੜ ਦੀ ਅਗਵਾਈ ਹੇਠ ਕੀਤਾ ਗਿਆ ।

ਜਾਣਕਾਰੀ ਮੁਤਾਬਿਕ ਗ੍ਰਿਫਤਾ ਰ ਕੀਤੇ ਗਏ ਗੈਂ ਗਸਟਰਾਂ ਕੋਲੋਂ ਕਈ ਹਥਿ ਆਰ ਵੀ ਬਰਾਮਦ ਕੀਤੇ ਗਏ ਹਨ। ਮੌਕੇ ‘ਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚ ਗਏ ਸਨ। ਇਹ ਗੈਂ ਗਸਰਟ ਹੋਟਲ ਕਾਰੋਬਾਰੀ ਤੋਂ ਜ਼ਬਰੀ ਵਸੂਲੀ ਕਰਨ ਪਹੁੰਚੇ ਸਨ। ਇਹ ਗੈਂ ਗਸਰ ਰਾਣਾ ਭੂਪੀ ਗੈਂ ਗ ਦੇ ਦੱਸੇ ਜਾ ਰਹੇ ਹਨ। ਪੁਲਿਸ ਨੇ ਮੁਲ ਜ਼ਮਾਂ ਕੋਲੋਂ 2 ਦੇਸੀ ਪਿਸ ਤੌਲ, 10 ਜਿੰਦਾ ਕਾਰ ਤੂਸ ਅਤੇ 2 ਖੋਲ ਬਰਾਮਦ ਕੀਤੇ ਹਨ। ਗੈਂ ਗਸਟਰਾਂ ਦੀ ਪਛਾਣ ਰਣਬੀਰ, ਵਿਸ਼ਾਲ ਅਤੇ ਅਸ਼ੀਸ਼ ਵਾਸੀ ਸੁਲਤਾਨਪੁਰ ਪਿੰਡ ਬਰਵਾਲਾ, ਪੰਚਕੂਲਾ ਵਜੋਂ ਹੋਈ ਹੈ।

ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ 11 ਜੁਲਾਈ ਨੂੰ ਰੰਗਦਾਰੀ ਬਾਰੇ ਸ਼ਿਕਾਇਤ ਆਈ ਸੀ। ਉਸ ਦਿਨ ਤੋਂ ਹੀ ਟ੍ਰੈਪ ਲਗਾਇਆ ਜਾ ਰਿਹਾ ਸੀ। ਗੈਂ ਗਸਟਰ ਹੋਟਲ ਮਾਲਕ ਤੋਂ ਰੰਗਦਾਰੀ ਮੰਗਣ ਪਹੁੰਚੇ ਸਨ। ਗੈਂ ਗਸਟਰਾਂ ਨੇ ਪੁਲਿਸ ‘ਤੇ ਪਹਿਲਾਂ ਗੋ ਲੀ ਬਾਰੀ ਕੀਤੀ। ਪੁਲਿਸ ਨੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ। ਜਵਾਬੀ ਗੋ ਲੀਬਾਰੀ ‘ਚ ਇੱਕ ਗੈਂ ਗਸਟਰ ਜ਼ ਖ਼ਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਇੱਕ ਗੈਂ ਗਸਟਰ ਦੇ ਬੁਲਟ ਪਰੂਫ਼ ਜੈਕੇਟ ਪਾਈ ਹੋਈ ਸੀ।