‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਫਲਸਤੀਨੀ ਮਸਜਿਦ ਨੇੜੇ ਨਮਾਜ ਲਈ ਇਕੱਠਾ ਹੋਏ ਫਲਸਤੀਨੀਆਂ ਅਤੇ ਇਜਰਾਇਲੀ ਸੁਰੱਖਿਆ ਬਲਾਂ ਵਿਚਾਲੇ ਫਿਰ ਤੋਂ ਝੜਪ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਨਮਾਜ ਖਤਮ ਹੋਣ ਤੋਂ ਬਾਅਦ ਦੰਗਿਆਂ ਵਰਗੀ ਸਥਿਤੀ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਜਰਾਇਲ ਤੇ ਹਮਾਸ ਵਿਚਾਲੇ ਯੁੱਧਬੰਦੀ ਲਾਗੂ ਕੀਤੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਉੱਤੇ ਪੱਥਰਬਾਜੀ ਵੀ ਕੀਤੀ ਗਈ ਸੀ, ਜਿਸ ਤੋਂ ਬਾਅਦ ਦੰਗਾ ਕਰਨ ਵਾਲਿਆਂ ਨਾਲ ਨਜਿੱਠਣ ਦੇ ਹੁਕਮ ਦਿੱਤੇ ਗਏ ਹਨ। ਉੱਧਰ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਉੱਤੇ ਅਥਰੂ ਗੈਸ ਦੇ ਗੋਲੇ ਅਤੇ ਗ੍ਰੇਨੈਡ ਵੀ ਸੁੱਟੇ ਗਏ ਹਨ। ਦੱਸ ਦਈਏ ਕਿ 11 ਦਿਨਾਂ ਬਾਅਦ ਦੋਵਾਂ ਗੁੱਟਾਂ ਵਿਚਕਾਰ ਯੁੱਧਬੰਦੀ ਹੋਈ ਹੈ।
