The Khalas Tv Blog Khetibadi ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, 3 ਐਸ ਐਚ ਓ ਸਮੇਤ ਕਈ ਕਿਸਾਨ ਜ਼ਖ਼ਮੀ
Khetibadi Punjab

ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, 3 ਐਸ ਐਚ ਓ ਸਮੇਤ ਕਈ ਕਿਸਾਨ ਜ਼ਖ਼ਮੀ

 ਮਾਨਸਾ ਵਿਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਦੀ ਖਬਰ ਹੈ। ਝੜਪ ਵਿਚ ਤਿੰਨ ਐਸ ਐਚ ਓ ਤੇ ਕੁਝ ਕਿਸਾਨ ਵੀ ਜ਼ਖ਼ਮੀ ਹੋਏ ਹਨ।  ਦੇਰ ਰਾਤ ਮਾਨਸਾ ਦੇ ਪਿੰਡ ਲੇਲੇਵਾਲਾ ‘ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਝੜਪ ਦੌਰਾਨ ਕਈ 3 ਐਸਐਚਓ ਤੇ ਕਈ ਕਿਸਾਨਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।  ਦੇਰ ਰਾਤ ਕਿਸਾਨਾਂ ਨੂੰ ਪਿੰਡ ਲੇਲੇਵਾਲਾ ਪਹੁੰਚਣ ਤੋਂ ਰੋਕਣ ਮਗਰੋਂ ਇਹ ਵਿਵਾਦ ਸ਼ੁਰੂ ਹੋਇਆ। ਝੜਪ ਵਿੱਚ ਐਸਐਚਓ ਭੀਖੀ ਦੇ ਦੋਵੇਂ ਹੱਥ ਫਰੈਕਚਰ ਹੋਣ ਦੀ ਵੀ ਖ਼ਬਰ ਹੈ।

ਕਿਸਾਨਾਂ ਵੱਲੋਂ ਖੇਤਾਂ ਹੇਠੋਂ ਲੰਘ ਰਹੀ ਗੁਜਰਾਤ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਨੂੰ ਲੈ ਸੰਘਰਸ਼ ਸ਼ੁਰੂ ਹੋਇਆ ਅਤੇ ਕਿਸਾਨ ਮਾਨਸਾ ਤੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਖੇ ਰਾਤ ਸਮੇਂ ਪੁੱਜ ਰਹੇ ਸਨ। ਇਸ ਦੌਰਾਨ ਪੁਲਿਸ ਵੱਲੋਂ ਨਾਕੇ ‘ਤੇ ਰੋਕਣ ‘ਤੇ ਦੋਵਾਂ ਧਿਰਾਂ ‘ਚ ਬਹਿਸ-ਬਾਜ਼ੀ ਸ਼ੁਰੂ ਹੋ ਗਈ। ਝੜਪ ਦੌਰਾਨ ਦੋਵੇਂ ਧਿਰਾਂ ਦੀਆਂ ਗੱਡੀਆਂ ਵੀ ਭੰਨਤੋੜ ਹੋਣ ਦੀ ਜਾਣਕਾਰੀ ਹੈ।

ਜਾਣਕਾਰੀ ਦਿੰਦਿਆਂ ਸ਼ਿੰਗਾਰਾ ਸਿੰਘ ਮਾਨ ਸੂਬਾ ਆਗੂ ਬੀਕੇਯੂ ਉਗਰਾਹਾਂ ਨੇ ਕਿਹਾ ਕਿ ਮਾਮਲਾ ਪਿੰਡ ਲੇਲੇਵਾਲਾ ਵਿਖੇ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰਸ਼ਾਸਨ ਖਿਲਾਫ ਜ਼ਿਲ੍ਹਾ ਪੱਧਰੀ ਸੰਘਰਸ਼ ਤੋਂ ਬਾਅਦ 5 ਦਸੰਬਰ ਨੂੰ ਪਿੰਡ ਮਾਈਸਰ ਖਾਨਾ ਵਿਖੇ ਸੂਬਾ ਪੱਧਰੀ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਸੀ।

 

Exit mobile version