ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਦੇ ਸਮਰਥਕਾਂ ਅਤੇ ‘ਆਪ’ ਵਲੰਟੀਅਰ ਵਿਚਕਾਰ ਝੜਪ ਹੋ ਗਈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਖਡੂਰ ਸਾਹਿਬ ਦੇ ਕੁਝ ਹਲਕਿਆਂ ਵਿਚ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਦੂਜੀਆਂ ਪਾਰਟੀਆਂ ਨੂੰ ਬੂਥ ਲਾਉਣ ਤੋਂ ਵੀ ਇਨਕਾਰ ਕਰ ਰਹੇ ਹਨ। ਵੀਰਵਾਰ ਨੂੰ ਵੀ ਅਜਿਹਾ ਹੀ ਹੋਇਆ। 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਖਡੂਰ ਸਾਹਿਬ ਵਿੱਚ ਬੂਥ ਲਗਾਉਣ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਅੰਮ੍ਰਿਤਪਾਲ ਦੇ ਸਮਰਥਕ ਆ ਗਏ ਅਤੇ ਕਹਿਣ ਲੱਗੇ ਕਿ ਪਿੰਡ ਵਿੱਚ ਕਿਸੇ ਹੋਰ ਪਾਰਟੀ ਦਾ ਬੂਥ ਨਾ ਲਾਇਆ ਜਾਵੇ।
ਘਟਨਾ ਤੋਂ ਬਾਅਦ ਸਭ ਤੋਂ ਪਹਿਲਾਂ ‘ਆਪ’ ਵਾਲੰਟੀਅਰਾਂ ਅਤੇ ਅੰਮ੍ਰਿਤਪਾਲ ਦੇ ਸਮਰਥਕਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਅੰਤ ਵਿੱਚ ਅੰਮ੍ਰਿਤਪਾਲ ਸਮਰਥਕਾਂ ਨੇ ‘ਆਪ’ ਵਾਲੰਟੀਅਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।
‘ਆਪ’ ਸਪੀਕਰ ਨੇ ਕਿਹਾ ਕਿ ਇਸ ਨਿੰਦਣਯੋਗ ਘਟਨਾ ਦੀ ਸਮਾਜ ਦੇ ਸਾਰੇ ਵਰਗਾਂ ਵੱਲੋਂ ਆਲੋਚਨਾ ਕੀਤੀ ਗਈ ਹੈ। ਇਸ ਮਨਮਾਨੀ ਦਾ ਮਕਸਦ ਲੋਕਤੰਤਰੀ ਪ੍ਰਕਿਰਿਆ ਨੂੰ ਖ਼ਤਰੇ ਵਿਚ ਪਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹਿੰਸਾ ਨਾਲੋਂ ਵੋਟਾਂ ਨੂੰ ਪਹਿਲ ਦੇ ਕੇ ਇਸ ਸ਼ਰਮਨਾਕ ਕਾਰੇ ਦਾ ਮੂੰਹ ਤੋੜਵਾਂ ਜਵਾਬ ਦੇਣਗੇ।
ਇਹ ਵੀ ਪੜ੍ਹੋ – 1843 ਪੋਲਿੰਗ ਪਾਰਟੀਆਂ ਅੱਜ ਲੁਧਿਆਣਾ ਲਈ ਰਵਾਨਾ ਹੋਣਗੀਆਂ ਬੂਥਾਂ ‘ਤੇ 9395 ਮੁਲਾਜ਼ਮ ਡਿਊਟੀ ‘ਤੇhttps://khalastv.com/1843-polling-parties-will-leave-for-ludhiana-today-9395-employees-on-duty-at-the-booths/