Punjab

ਕੈਪਟਨ ਦੀ ਪਾਰਟੀ ਵਿੱਚ ‘ਆਪ’ ਆਗੂ ਹੋਣ ਦਾ ਦਾਅਵਾ

‘ਦ ਖ਼ਾਲਸ ਬਿਊਰੋ : ਕੈਪਟਨ ਦੇ ਸਿਸਵਾਂ ਫਾਰਮ ਵਿੱਚ ਕਈ ਕਾਂਗਰਸੀ ਤੇ ਆਪ ਆਗੂ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਸਿਸਵਾਂ ਫਾਰਮ ਹਾਊਸ ਵਿੱਚ ਹੋਈ ਪਾਰਟੀ ਵਿੱਚ ਕਾਂਗਰਸ  ਅਤੇ ‘ਆਪ’ ਆਗੂਆਂ  ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਉਨਾਂ ਨੇ ਟਵਿੱਟ ਕਰਕੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਨਾਲ ਹੀ ਉਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਪਾਰਟੀ ਵਿੱਚ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਿਲ ਹੋਏ ਸਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ 11 ਮਾਰਚ ਦੇ ਦਿਨ ਵੱਲ ਇਸ਼ਾਰਾ ਕੀਤਾ ਗਿਆ ਹੈ ।

ਦੱਸ ਦਈਏ ਕਿ 11 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਹੁੰਦਾ ਹੈ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਇਸ ਦਿਨ ਕੋਈ ਵੱਡਾ ਸਿਆਸੀ ਧਮਾਕਾ ਕਰਨ ਦੀ ਲਗਾਤਾਰ  ਗੱਲ ਕੀਤੀ ਜਾ ਰਹੀ ਹੈ। ਜੇਕਰ  ਕੈਪਟਨ ਅਮਰਿੰਦਰ ਦੀ ਪਾਰਟੀ ਵਿੱਚ ਕਾਂਗਰਸੀ ਤੇ ਆਪ ਆਗੂ ਪਹੁੰਚਣ ਦੀ ਇਹ ਗੱਲ ਸੱਚ ਹੈ ਤਾਂ ਭਾਜਪਾ ਪਾਰਟੀ ਵੱਲੋਂ ਜੇਤੂ ਉਮੀਦਵਾਰਾਂ ਨੂੰ ਡਰਾ ਧਮਕਾ ਕੇ ਪਾਰਟੀ ਵਿੱਚ ਲਿਆਉਣ ਦੀ ਗੱਲ ਵੀ ਸੱਚ ਹੋਣ ਦੇ ਨੇੜੇ ਢੁਕਦੀ ਲੱਗਦੀ ਹੈ।

ਸਿਸਵਾਂ ਫਾਰਮ ਹਾਊਸ ਵਿੱਚ ਹੋਈ ਪਾਰਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵੱਖਰਾ ਅੰਦਾਜ ਵੇਖਣ ਨੂੰ ਮਿਲਿਆ। ਉਨ੍ਹਾਂ ਨੇ ਪਾਰਟੀ ਦੌਰਾਨ ਗਾਣਾ ਗਾ ਕੇ ਪਾਰਟੀ ਦਾ ਰੰਗ ਬੰਨਿਆ।