ਮਣੀਪੁਰ ਦੇ ਡੀਜੀਪੀ ਪੀ. ਡੌਂਗੇਲ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਸੁਰੱਖਿਆ ਬਲਾਂ ਦੇ ਦਖਲ ਤੋਂ ਬਾਅਦ ਸਥਿਤੀ ਵਿੱਚ ਸੁਧਾਰ ਹੋਇਆ ਹੈ। ਅੱਜ ਇੰਫਾਲ ਘਾਟੀ ‘ਚ ਜਨਜੀਵਨ ਆਮ ਵਾਂਗ ਹੋ ਰਿਹਾ ਹੈ। ਦੁਕਾਨਾਂ ਅਤੇ ਬਾਜ਼ਾਰ ਦੁਬਾਰਾ ਖੁੱਲ੍ਹ ਗਏ ਹਨ ਅਤੇ ਸੜਕਾਂ ‘ਤੇ ਕਾਰਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਸਾਰੀਆਂ ਪ੍ਰਮੁੱਖ ਸੜਕਾਂ ਅਤੇ ਜਗ੍ਹਾ ਉੱਤੇ ਰੈਪਿਡ ਐਕਸ਼ਨ ਫੋਰਸ ਅਤੇ ਕੇਂਦਰੀ ਪੁਲਿਸ ਬਲਾਂ ਦੀ ਭਾਰੀ ਸੰਖਿਆ ਮੌਜੂਦ ਹੈ।
ਇਸ ਦੌਰਾਨ ਸੂਬੇ ਵਿੱਚ ਕਤਲੇਆਮ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 54 ਹੋ ਗਈ ਪਰ ਗੈਰ-ਸਰਕਾਰੀ ਸੂਤਰਾਂ ਨੇ ਮੌਤਾਂ ਦੀ ਗਿਣਤੀ ਦਾ ਅੰਕੜਾ ਕਾਫੀ ਖ਼ੌਫਨਾਕ ਦੱਸਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲੇ 54 ਲੋਕਾਂ ਵਿੱਚੋਂ 16 ਦੀਆਂ ਮ੍ਰਿਤਕ ਦੇਹਾਂ ਚੁਰਾਚਾਂਦਪੁਰ ਜ਼ਿਲ੍ਹੇ ਦੇ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ ਜਦਕਿ 15 ਮ੍ਰਿਤਕ ਦੇਹਾਂ ਨੂੰ ਇੰਫਾਲ ਈਸਟ ਜ਼ਿਲੇ ਦੇ ਜਵਾਹਰਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਜ਼ ਵਿੱਚ ਰੱਖਿਆ ਗਿਆ ਹੈ। ਇੰਫਾਲ ਵੈਸਟ ਦੇ ਹਸਪਤਾਲ ਰੀਜ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਜ਼ ਵਿੱਚ 23 ਮ੍ਰਿਤਕ ਦੇਹਾਂ ਨੂੰ ਰੱਖਿਆ ਗਿਆ ਹੈ।