ਈਪੀਐਫਓ (EPFO) ਨੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ, ਮੁਲਾਜ਼ਮਾਂ (Employees) ਦਾ ਕਲੇਮ ਸੈਟਲਮੈਂਟ (Claim Settlement) ਹੁਣ 3 ਦਿਨਾਂ ਵਿੱਚ ਹੋ ਸਕੇਗਾ। ਪਹਿਲਾਂ ਇਸ ਨੂੰ 15 ਤੋਂ 20 ਦਿਨ ਆਮ ਹੀ ਲੱਗਦੇ ਸਨ ਪਰ ਹੁਣ ਇਸ ਨੂੰ ਆਸਾਨ ਕਰ ਦਿੱਤਾ ਗਿਆ ਹੈ। EPFO ਨੇ ਮੈਡੀਕਲ, ਸਿੱਖਿਆ, ਵਿਆਹ ਅਤੇ ਰਿਹਾਇਸ਼ ਦੇ ਉਦੇਸ਼ਾਂ ਲਈ ਅਗਾਊਂ ਕਲੇਮ ਲਈ ਆਟੋ-ਮੋਡ ਸੈਟਲਮੈਂਟ ਨੂੰ ਪੇਸ਼ ਕੀਤਾ ਹੈ। ਇਸ ਨਾਲ ਇਸ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ।
ਪਹਿਲਾਂ 15 ਤੋਂ 20 ਦਿਨ ਇਸ ਲਈ ਲਗਦੇ ਸਨ ਕਿਉਂਕਿ EPFO ਦਾਅਵੇ ਦਾ ਨਿਪਟਾਰਾ ਕਰਨ ਤੋਂ ਪਹਿਲਾਂ EPF ਮੈਂਬਰ ਦੀ ਯੋਗਤਾ, ਦਸਤਾਵੇਜ਼, EPF ਖਾਤੇ ਦੀ KYC ਸਥਿਤੀ, ਬੈਂਕ ਖਾਤੇ ਵਰਗੇ ਵੇਰਵਿਆਂ ਦੀ ਜਾਂਚ ਕਰਦਾ ਸੀ। ਹੁਣ ਤੱਕ ਚੱਲੀ ਆ ਰਹੀ ਪ੍ਰਕਿਰਿਆ ਵਿੱਚ ਕਈ ਵਾਰ ਕਲੇਮ ਰੱਦ ਕਰ ਦਿੱਤੇ ਜਾਂਦੇ ਹਨ। ਹੁਣ ਆਟੋਮੇਟਿਡ ਸਿਸਟਮ ‘ਚ ਇਨ੍ਹਾਂ ਨੂੰ ਜਾਂਚ ਅਤੇ ਮਨਜ਼ੂਰੀ ਲਈ ਦੂਜੇ ਪੱਧਰ ‘ਤੇ ਭੇਜਿਆ ਜਾਵੇਗਾ, ਤਾਂ ਜੋ ਕੋਈ ਵੀ ਕਲੇਮ ਖੁੰਝ ਨਾ ਜਾਵੇ।
ਇਸ ਦੀ ਪ੍ਰਕਿਰਿਆ ਨੂੰ ਜਾਣੋ
UAN ਅਤੇ ਪਾਸਵਰਡ ਦੀ ਵਰਤੋਂ ਕਰਕੇ EPFO ਪੋਰਟਲ ‘ਤੇ ਲੌਗਇਨ ਕਰੋ।
ਤੁਹਾਨੂੰ ‘ਆਨਲਾਈਨ ਸੇਵਾਵਾਂ’ ‘ਤੇ ਜਾਣਾ ਹੋਵੇਗਾ ਅਤੇ ‘ਕਲੇਮ’ ਸੈਕਸ਼ਨ ਨੂੰ ਚੁਣਨਾ ਹੋਵੇਗਾ।
ਬੈਂਕ ਖਾਤੇ ਦੀ ਪੁਸ਼ਟੀ ਕਰੋ। ਔਨਲਾਈਨ ਦਾਅਵੇ ਲਈ ਅੱਗੇ ਵਧੋ ‘ਤੇ ਕਲਿੱਕ ਕਰੋ।
ਹੁਣ ਇੱਕ ਨਵਾਂ ਪੇਜ ਖੁੱਲੇਗਾ ਜਿੱਥੇ ਪੀਐਮ ਐਡਵਾਂਸ ਫਾਰਮ 31 ਨੂੰ ਚੁਣਨਾ ਹੋਵੇਗਾ।
ਤੁਹਾਨੂੰ ਇਹ ਚੁਣਨਾ ਹੋਵੇਗਾ ਕਿ ਤੁਸੀਂ ਕਿਸ PF ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦੇ ਹੋ।
ਪੈਸੇ ਕਢਵਾਉਣ ਦਾ ਕਾਰਨ, ਕਿੰਨੇ ਪੈਸੇ ਕਢਵਾਉਣੇ ਹਨ ਅਤੇ ਪਤਾ ਭਰਨਾ ਹੈ।
ਇਸ ਪ੍ਰਕਿਰਿਆ ਤੋਂ ਬਾਅਦ ਚੈੱਕ ਜਾਂ ਪਾਸਬੁੱਕ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ।
ਹੁਣ ਤੁਹਾਨੂੰ ਆਪਣੀ ਸਹਿਮਤੀ ਦੇਣੀ ਪਵੇਗੀ ਅਤੇ ਆਧਾਰ ਨਾਲ ਇਸਦੀ ਪੁਸ਼ਟੀ ਕਰਨੀ ਪਵੇਗੀ।
ਦਾਅਵੇ ‘ਤੇ ਕਾਰਵਾਈ ਹੋਣ ਤੋਂ ਬਾਅਦ, ਇਹ ਮਨਜ਼ੂਰੀ ਲਈ ਮਾਲਕ ਕੋਲ ਜਾਵੇਗਾ।
ਗਾਹਕ ਔਨਲਾਈਨ ਸੇਵਾ ਦੇ ਤਹਿਤ ਦਾਅਵੇ ਦੀ ਸਥਿਤੀ ਦੀ ਜਾਂਚ ਕਰ ਸਕਦਾ ਹੈ।
ਇਹ ਵੀ ਪੜ੍ਹੋ – ਕਾਂਗਰਸ ਨੂੰ ਮਿਲਿਆ ਬਲ, ਸਾਬਕਾ ਮੁੱਖ ਮੰਤਰੀ ਦਾ ਭਰਾ ਪਾਰਟੀ ‘ਚ ਹੋਇਆ ਸ਼ਾਮਲ