ਬਿਉਰੋ ਰਿਪੋਰਟ – CISF ਵੱਲੋਂ ਹੁਣ ਵੀ ਕੰਗਨਾ ਨੂੰ ਥੱਪੜ ਮਾਰਨ ਵਾਲੀ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਸਪੈਂਡ ਰੱਖਣ ਦੇ ਬਿਆਨ ਤੋਂ ਬਾਅਦ ਹੁਣ ਉਸ ਦੇ ਭਰਾ ਦਾ ਬਿਆਨ ਵੀ ਸਾਹਮਣੇ ਆਇਆ ਹੈ । ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਭੈਣ ਕੁਲਵਿੰਦਰ ਕੌਰ ਦੀ ਬਦਲੀ ਬੈਗਲੌਰ ਹੋ ਗਈ ਹੈ। ਇਸ ਬਾਰੇ ਮੈਂ ਸਭਨਾਂ ਨੂੰ ਦੱਸਣਾ ਚਾਹੁੰਦਾ ਹੈ ਸਾਡੇ ਜੀਜਾ ਤੇ ਭੈਣ ਦੋਨੋਂ ਇਕੋਂ ਮਹਿਕਮੇ ’ਚ ਹਨ। ਇਸ ਕਰਕੇ ਜੀਜਾ ਜੀ ਦੀ ਬਦਲੀ ਬੈਗਲੌਰ ਹੋਈ ਹੈ । ਭੈਣ ਨੂੰ ਉਨ੍ਹਾਂ ਨਾਲ ਅਟੈਚ ਕੀਤਾ ਗਿਆ ਹੈ।
ਭਰਾ ਨੇ ਕਿਹਾ ਉਨ੍ਹਾਂ ਦੇ ਬੱਚੇ ਪਹਿਲਾਂ ਮੇਰੇ ਕੋਲ ਹੀ ਰਹਿੰਦੇ ਸੀ ਹੁਣ ਬੱਚੇ ਉਨ੍ਹਾਂ ਦੇ ਨਾਲ ਹੀ ਹਨ। ਬੱਚਿਆਂ ਨੂੰ ਉਥੇ ਦਾਖਲਾ ਮਿਲ ਗਿਆ ਹੈ। ਜੀਜਾ ਜੀ ਵੀ ਡਿਊਟੀ ’ਤੇ ਜਾ ਰਹੇ ਹਨ। ਭੈਣ ਉਥੇ ਕੁਆਰਟਰ ਵਿਚ ਹੀ ਰਹੇ ਹਨ ਅਤੇ ਇੰਨਕੁਆਰੀ ਚੱਲ ਰਹੀ ਹੈ। ਇੰਨਕੁਆਰੀ ਦਾ ਜੋ ਵੀ ਫੈਸਲਾ ਆਉਂਦਾ ਹੈ ਉਹ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ। ਸਾਰਾ ਪਰਿਵਾਰ ਚੜ੍ਹਦੀ ਕਲਾ ਵਿਚ ਹੈ। ਅੱਗੇ ਸ਼ੇਰ ਸਿੰਘ ਨੇ ਕਿਹਾ ਜੇਕਰ ਮਾਫ਼ੀ ਮੰਗਣ ਦੀ ਗੱਲ ਆਉਂਦੀ ਹੈ ਤਾਂ ਉਹ ਤਾਂ ਹੋ ਨਹੀਂ ਸਕਦਾ। ਜੇਕਰ ਕੰਗਨਾ ਨੇ ਮਾਫੀ ਨਹੀਂ ਮੰਗਦੀ, ਫੇਰ ਸਾਡੇ ਤੋਂ ਆਸ ਨਾ ਰੱਖੀ ਜਾਵੇ। ਦਰਅਸਲ ਇਹ ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ ਹੈ।