‘ਦ ਖਾਲਸ ਬਿਊਰੋ:ਲੁਧਿਆਣਾ ਦੇ ਪਵੇਲੀਅਨ ਮਾਲ ‘ਚੋਂ ਪੁਲਿਸ ਨੇ 5 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।ਫ਼ਿਰੋਜ਼ਪੁਰ ਪੁਲਿਸ ਦੀ ਸੀਆਈਏ ਟੀਮ,ਜੋ ਕਿ ਫ਼ਿਰੋਜ਼ਪੁਰ ਤੋਂ ਹੀ ਇਹਨਾਂ ਦਾ ਪਿੱਛਾ ਕਰ ਰਹੀ ਸੀ,ਨੇ ਮਾਲ ਨੂੰ ਘੇਰਾ ਪਾ ਲਿਆ। ਮਾਲ ਦੀ ਸੀਸੀਟੀਵੀ ਫ਼ੁਟੇਜ ਦੇਖਣ ਤੋਂ ਬਾਅਦ ਪੁਲਿਸ ਨੇ ਇਹਨਾਂ ਦੀ ਸ਼ਨਾਖਤ ਕੀਤੀ। ਪੁਲਿਸ ਅਨੁਸਾਰ ਛੇ ਗੈਂਗਸਟਰ ਮਾਲ ਦੇ ਅੰਦਰ ਸੀ। ਇਸ ਬਾਰੇ ਗੈਂਗਸਟਰਾਂ ਨੂੰ ਪਤਾ ਲੱਗਣ ਤੇ ਉਹਨਾਂ ਮਾਲ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਨਾਲ 5 ਨੂੰ ਤਾਂ ਪੁਲਿਸ ਨੇ ਕਾਬੂ ਕਰ ਲਿਆ ਪਰ ਇਕ ਭੱਜਣ ਚ ਕਾਮਯਾਬ ਰਿਹਾ।
![](https://khalastv.com/wp-content/uploads/2022/04/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-28-2.jpg)