Punjab

ਕੁਝ ਪੁਲਿਸ ਮੁਲਾਜ਼ਮ ਹੀ ਮੂਸੇਵਾਲਾ ਦੇ ਨਾਲ ਜੁੜੇ ਵੱਡੇ ਸਬੂਤ ਮਿਟਾ ਰਹੇ ਸਨ ! ਇਸ ਜਾਂਚ ਵਿੱਚ ਵੱਡਾ ਖੁਲਾਸਾ

pritpal singh helping gangster to remove Sidhu moosawala evidence

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਪੁੱਤਰ ਦੇ ਕਾਤਲਾਂ ਨੂੰ ਬਚਾਉਣ ਦਾ ਇੱਕ-ਇੱਕ ਬਿਆਨ ਸਹੀ ਸਾਬਿਤ ਹੁੰਦਾ ਜਾ ਰਿਹਾ ਹੈ। ਇਸੇ ਲਈ ਉਨ੍ਹਾਂ ਨੇ ਐਤਵਾਰ ਨੂੰ ਪੰਜਾਬ ਸਰਕਾਰ ਅਤੇ ਪੁਲਿਸ
‘ਤੇ ਸਵਾਲ ਚੁੱਕੇ ਅਤੇ 1 ਮਹੀਨੇ ਦਾ ਅਲਟੀਮੇਟਮ ਦਿੰਦੇ ਹੋਏ ਦੇਸ਼ ਛੱਡਣ ਦਾ ਐਲਾਨ ਦਿੱਤਾ । ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਲਕੌਰ ਸਿੰਘ ਦੇ ਬਿਆਨ ਤੋਂ ਉਲਟ ਕਿਹਾ ਕਿ ਇਨਸਾਫ਼ ਵਿੱਚ ਦੇਰੀ ਨਹੀਂ ਹੋ ਰਹੀ ਹੈ । ਮਾਮਲੇ ਨਾਲ ਸਬੰਧਤ ਸਾਰੇ ਮੁਲਜ਼ਮ ਫੜ ਲਏ ਗਏ ਹਨ। ਪਰ ਪਿਤਾ ਬਲਕੌਰ ਸਿੰਘ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਬਚਾਉਣ ਦੇ ਜਿਹੜੇ ਇਲਜ਼ਾਮ ਲਗਾਏ ਗਏ ਸਨ ਉਸ ਦੀ ਤਸਦੀਕ ਗਿਰਫ਼ਤਾਰ ਮੋਹਿਤ ਭਾਰਦਵਾਜ ਦੇ ਖੁਲਾਸੇ ਕਰ ਰਹੇ ਹਨ ।

ਮੋਹਿਤ ਭਾਰਦਵਾਜ ਦਾ ਖੁਲਾਸਾ

ਮੋਹਿਤ ਭਾਰਦਵਾਜ ਗੈਂਗਸਟਰ ਦੀਪਕ ਟੀਨੂੰ ਦਾ ਖਾਸ ਹੈ। ਚੰਡੀਗੜ੍ਹ ਪੁਲਿਸ ਨੇ ਉਸ ਨੂੰ ਪਿਛਲੇ ਹਫ਼ਤੇ ਹੀ ਗਿਰਫ਼ਾਤਰ ਕੀਤਾ ਸੀ। ਮੋਹਿਤ ਦੇ ਮੋਬਾਈਲ ਤੋਂ ਦੀਪਕ ਟੀਨੂੰ ਨੂੰ ਭਜਾਉਣ ਵਿੱਚ ਮਦਦ ਕਰਨ ਵਾਲੇ ਬਰਖ਼ਾਸਤ CIA ਦੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਨਾਲ ਚੰਡੀਗੜ੍ਹ ਦੇ ਇੱਕ ਕਲੱਬ ਦਾ ਵੀਡੀਓ ਸਾਹਮਣੇ ਆਇਆ ਸੀ। ਇਸ ਕਲੱਬ ਵਿੱਚ ਦੋਵੇ ਡਾਂਸ ਅਤੇ ਸ਼ਰਾਬ ਪੀ ਰਹੇ ਸਨ । ਵੀਡੀਓ ਜੁਲਾਈ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨਾਲ ਸਾਫ਼ ਹੋ ਗਿਆ ਹੈ ਟੀਨੂੰ ਨੂੰ ਭਜਾਉਣ ਦੀਆਂ ਤਿਆਰੀਆਂ ਜੁਲਾਈ ਤੋਂ ਸ਼ੁਰੂ ਹੋ ਗਈਆਂ ਸਨ। ਮੋਹਿਤ ਭਾਰਦਵਾਜ ਨੇ ਟੀਨੂੰ ਦੇ ਕਹਿਣ ‘ਤੇ ਹੀ ਪ੍ਰਿਤਪਾਲ ਸਿੰਘ ਲਈ ਹੋਟਲ ਵਿੱਚ ਕੁੜੀਆਂ ਦਾ ਪ੍ਰਬੰਧ ਕੀਤਾ ਸੀ ਅਤੇ ਨਾਲ ਸ਼ਾਪਿੰਗ ਵੀ ਕਰਵਾਈ ਸੀ । ਇਸੇ ਲਈ ਹੀ ਪ੍ਰਿਤਪਾਲ ਨੇ ਟੀਨੂੰ ਦੀ ਮਦਦ ਕੀਤੀ ਹੈ। ਇਸ ਦੌਰਾਨ ਮੋਹਿਤ ਨੇ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ 10 ਦਿਨ ਪਹਿਲਾਂ ਮੋਹਾਲੀ ਪੁਲਿਸ ਦੀ ਇੱਕ ਏਜੰਸੀ ਨੂੰ ਪ੍ਰਿਤਪਾਲ ਸਿੰਘ ਅਤੇ ਟੀਨੂੰ ਦੀ ਦੋਸਤੀ ਦੇ ਵੀਡੀਓ ਮਿਲੇ ਸਨ । ਪਰ ਉਨ੍ਹਾਂ ਨੂੰ ਗੈਲਰੀ ਤੋਂ ਡਿਲੀਟ ਕਰ ਦਿੱਤਾ ਗਿਆ। ਪੁਲਿਸ ਏਜੰਸੀ ਦੇ ਕਿਸ ਸ਼ਖ਼ਸ ਨੇ ਇਸ ਨੂੰ ਡਿਲੀਟ ਕੀਤਾ ਇਸ ਦੀ ਜਾਂਚ ਹੋ ਰਹੀ ਹੈ। ਫਿਲਹਾਲ ਡਿਲੀਟ ਵੀਡੀਓ ਨੂੰ ਰਿਕਵਰ ਕਰ ਲਿਆ ਗਿਆ ਹੈ ।

ਸੂਤਰਾਂ ਮੁਤਾਬਿਕ ਮੁਲਜ਼ਮ ਮੋਹਿਤ ਭਾਰਦਵਾਜ ਨੂੰ ਪੁੱਛ-ਗਿੱਛ ਦੇ ਲਈ ਮੋਹਾਲੀ ਦੀ ਇੱਕ ਏਜੰਸੀ ਨੇ ਬੁਲਾਇਆ ਸੀ । ਪੁੱਛ-ਗਿੱਛ ਦੌਰਾਨ ਉਸ ਨੇ ਸਾਰਾ ਕੁਝ ਸੱਚ ਦੱਸ ਦਿੱਤਾ ਸੀ ਕਿ ਟੀਨੂੰ ਦੇ ਕਹਿਣ ‘ਤੇ ਹੀ ਉਸ ਨੇ ਪ੍ਰਿਤਪਾਲ ਨੂੰ ਠਹਿਰਾਇਆ ਸੀ । ਉਸ ਨੇ ਸਬੂਤ ਦੇ ਤੌਰ ‘ਤੇ ਵੀਡੀਓ ਵੀ ਵਿਖਾਏ ਸਨ । ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਵੀਡੀਓ ਡਿਲੀਟ ਕਰ ਦਿੱਤੇ ਗਏ ਸਨ। ਯਾਨੀ ਸਾਫ਼ ਹੈ ਕਿ ਪ੍ਰਿਤਪਾਲ ਦੇ ਫੜੇ ਜਾਣ ਤੋਂ ਬਾਅਦ ਉਸ ਦੀ ਮਦਦ ਮੋਹਾਲੀ ਵਿੱਚ ਬੈਠੇ ਕੁਝ ਪੁਲਿਸ ਮੁਲਾਜ਼ਮ ਵੀ ਕਰ ਰਹੇ ਸਨ।

ਚੰਡੀਗੜ੍ਹ ਵਿੱਚ ਬਾਉਂਸਰ ਵੀ ਟੀਨੂੰ ਦੇ ਸੰਪਰਕ ਵਿੱਚ ਹਨ

ਮੋਹਿਤ ਭਾਰਦਵਾਜ ਨੇ ਚੰਡੀਗੜ੍ਹ ਪੁਲਿਸ ਨੂੰ ਤਿੰਨ ਬਾਉਂਸਰਾਂ ਦੇ ਨਾਂ ਵੀ ਦੱਸੇ ਹਨ। ਦੱਸਿਆ ਗਿਆ ਹੈ ਕਿ ਇਹ ਤਿੰਨੋਂ ਬਾਉਂਸਲਰ ਸ਼ਹਿਰ ਦੇ ਵੱਖ-ਵੱਖ ਕਲੱਬਾਂ ਵਿੱਚ ਹਨ ਅਤੇ ਉਨ੍ਹਾਂ ਦੀ ਗੈਂਗਸਟਰ ਦੀਪਕ ਟੀਨੂੰ ਨਾਲ ਗੱਲਬਾਤ ਹੁੰਦੀ ਹੈ। ਪੁਲਿਸ ਜਲਦ ਹੀ ਇੰਨਾਂ ਤਿੰਨਾਂ ਬਾਉਂਸਰਾਂ ਨੂੰ ਬੁਲਾ ਸਕਦੀ ਹੈ। ਗਿਰਫਤਾਰੀ ਦੌਰਾਨ ਪੁਲਿਸ ਨੂੰ ਮੋਹਿਤ ਭਾਰਦਵਾਜ ਦੇ ਕੋਲੋ ਇੱਕ UAS ਮੇਡ ਪਿਸਤੌਲ ਵੀ ਬਰਾਮਦ ਹੋਈ ਸੀ ਜੋ ਕਿ ਤਰਨਤਾਰਨ ਤੋਂ ਉਸ ਨੇ ਲਈ ਸੀ,ਪੁਲਿਸ ਮੋਹਿਤ ਨੂੰ ਤਰਨਤਾਰ ਲੈਕੇ ਵੀ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਅਤੇ ਟੀਨੂੰ ਦੋਵੇ ਚੰਗੇ ਦੋਸਤ ਸਨ ਅਤੇ ਮੋਹਿਤ ਭਾਰਦਵਾਜ ਉ੍ਨ੍ਹਾਂ ਦੇ ਲਈ ਫਿਰੌਤੀ ਇਕੱਠੀ ਕਰਨ ਦਾ ਕੰਮ ਕਰਦਾ ਸੀ । ਉਸ ਨੇ ਕਈ ਕਲੱਬਾਂ ਦੇ ਮਾਲਿਕਾਂ ਤੋਂ ਲਾਰੈਂਸ ਦੇ ਨਾਂ ਲਈ ਪੈਸਾਂ ਮੰਗਿਆ ਸੀ । ਪੁਲਿਸ ਹੁਣ ਉਨ੍ਹਾਂ ਕਲੱਬਾਂ ਦੇ ਮਾਲਿਕਾਂ ਤੋਂ ਵੀ ਪੁੱਛ-ਗਿੱਛ ਦੀ ਤਿਆਰੀ ਕਰ ਰਹੀ ਹੈ।