ਬਿਊਰੋ ਰਿਪੋਰਟ : ਸਾਡੇ ਆਲੇ ਦੁਆਲੇ ਅਜਿਹੇ ਸਿਰਫਿਰੇ ਘੁੰਮ ਰਹੇ ਹਨ ਜੋ ਜੇਬ੍ਹ ਦੇ ਨਾਲ ਇੱਜ਼ਤ ਵੀ ਤਾਰ-ਤਾਰ ਕਰਨ ਵਿੱਚ ਮਿੰਟ ਨਹੀਂ ਲਗਾਉਂਦੇ ਹਨ। ਪੈਸੇ ਦੇ ਲਈ ਉਹ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਚੰਡੀਗੜ੍ਹ ਪੁਲਿਸ ਨੇ ਅਜਿਹੇ 22 ਲੋਕਾਂ ਨੂੰ ਫੜਿਆ ਹੈ ਜੋ ਚਾਈਨੀਜ਼ ਮੋਬਾਈਲ ਦੇ ਜ਼ਰੀਏ ਗੰਦਾ ਖੇਡ ਖੇਡ ਰਹੇ ਸਨ । ਹੁਣ ਤੱਕ ਪਤਾ ਨਹੀਂ ਕਈ ਕੁੜੀਆਂ ਨੂੰ ਇਹ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ । ਪੁਲਿਸ ਨੇ ਇਨ੍ਹਾਂ ਸਾਰਿਆਂ ਨੂੰ ਫੜ੍ਹ ਕੇ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ 3 ਮਈ ਨੂੰ ਇਸ ਮਾਮਲੇ ਵਿੱਚ ਸੁਣਵਾਈ ਹੋਵੇਗੀ ।
ਇਸ ਤਰ੍ਹਾਂ ਸ਼ਿਕਾਰ ਬਣਾਉਂਦੇ ਸਨ
ਪੁਲਿਸ ਮੁਤਾਬਿਕ ਮੁਲਜ਼ਮ ਪਹਿਲਾਂ ਚਾਈਨੀਜ਼ ਮੋਬਾਈਲ APP ਦੇ ਜ਼ਰੀਏ ਲੋਨ ਦਿਲਵਾਉਂਦੇ ਸਨ ਅਤੇ ਫਿਰ ਫੋਨ ‘ਤੇ ਬਲੈਕਮੇਲ ਕਰਦੇ ਸਨ। ਗੈਂਗ ਦੇ ਮੈਂਬਰ ਨਿਊਡ ਵੀਡੀਓ ਬਣਾ ਕੇ ਉਨ੍ਹਾਂ ਦੇ ਜਾਣ ਪਛਾਣ ਵਾਲਿਆਂ ਨੂੰ ਭੇਜਣ ਦੀ ਧਮਕੀ ਦਿੰਦੇ ਸਨ ਅਤੇ ਲੱਖਾਂ ਰੁਪਏ ਵਲੂਸ ਕਰਦੇ ਸਨ। ਪੁਲਿਸ ਨੇ ਜਿੰਨਾਂ 22 ਲੋਕਾਂ ਨੂੰ ਫੜਿਆ ਹੈ ਉਸ ਵਿੱਚ ਇੱਕ ਚੀਨੀ ਨੌਜਵਾਨ ਵੀ ਸ਼ਾਮਲ ਸੀ। ਦਰਅਸਲ ਗੈਂਗ ਦੇ ਮੈਂਬਰ ਲਿੰਕ ਭੇਜ ਕੇ 3500 ਦਾ ਲੋਨ ਆਫਰ ਕਰਦੇ ਸਨ। ਜੇਕਰ ਤੁਸੀਂ ਲੋਨ ਅਪਲਾਈ ਨਹੀਂ ਕੀਤਾ ਅਤੇ ਐੱਪ ਡਿਲੀਟ ਕਰ ਦਿੱਤੀ ਤਾਂ ਤੁਹਾਨੂੰ ਵੱਖ-ਵੱਖ ਨੰਬਰ ਤੋਂ ਫੋਨ ਕਰਕੇ ਧਮਕੀ ਦਿੱਤੀ ਜਾਂਦੀ ਸੀ। ਫਿਰ ਮੁਲਜ਼ਮ ਫੇਕ ਨਿਊਡ ਫੋਟੋ ਦੇ ਜ਼ਰੀਏ ਇਸ ਨੂੰ ਵਾਇਰਲ ਕਰਨ ਦੀ ਧਮਕੀ ਦਿੰਦੇ ਅਤੇ 5500 ਰੁਪਏ ਠੱਗ ਲੈਂਦੇ ਸਨ। ਇਹ ਜ਼ਿਆਦਾਤਰ ਨਿਸ਼ਾਨਾ ਕੁੜੀਆਂ ਨੂੰ ਬਣਾਉਂਦੇ ਸਨ।
ਵੱਖ-ਵੱਖ ਧਾਰਾਵਾਂ ਅਧੀਮ ਮਾਮਲਾ ਦਰਜ
ਪੁਲਿਸ ਨੇ ਟਰੈਪ ਲਾਕੇ ਇਸ ਗੈਂਗ ਨੂੰ ਫੜਿਆ ਦਰਅਸਲ ਪੁਲਿਸ ਕੋਲ ਇੱਕ ਸ਼ਿਕਾਇਤ ਪਹੁੰਚੀ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸਾਇਬਰ ਸੈੱਲ ਦੀ ਮਦਦ ਨਾਲ ਇਨ੍ਹਾਂ ਨੂੰ ਫੜਿਆ, ਗੈਂਗ ਦੇ ਖਿਲਾਫ਼ IPC ਦੀ ਧਾਰਾ 384, 420, 468, 471, 509, 120 B ਅਤੇ ਇਨਫੋਮੇਸ਼ਨ ਟੈਕਨਾਲਿਜੀ ਐਕਟ ਦੀ ਧਾਰਾ 66 D ਅਤੇ 67 ਦੇ ਤਹਿਤ ਮੁਕਦਮਾ ਦਰਜ ਕੀਤਾ ਹੈ । ਸਾਈਬਰ ਸੈੱਲ ਵਿੱਚ ਪੀੜ੍ਹਤ ਨੇ ਦੱਸਿਆ ਕਿ ਉਸ ਨੂੰ ਮੋਬਾਈਲ ‘ਤੇ ਇੱਕ ਲਿੰਕ ਆਇਆ ਸੀ,ਜਿਸ ‘ਤੇ ਕਲਿੱਕ ਕਰਕੇ ਉਸ ਦਾ ਡੇਟਾ ਠੱਗਾ ਤੱਕ ਪਹੁੰਚ ਗਿਆ ।
ਕੌਮੀ ਸੁਰੱਖਿਆ ਨਾਲ ਜੁੜਿਆ ਹੈ ਮਾਮਲਾ,ਜ਼ਮਾਨਤ ਰੱਦ
ਇਸ ਕੇਸ ਵਿੱਚ ਸਾਰੇ ਮੁਲਜ਼ਮ ਹੁਣ ਜੇਲ੍ਹ ਵਿੱਚ ਹਨ। ਕਈ ਮੁਲਜ਼ਮਾਂ ਨੇ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਉਹ ਖਾਰਜ ਹੋ ਗਈ । ਇੱਕ ਮੁਲਜ਼ਮ ਅਰਜੁਨ ਸੇਨ ਦੀ ਅਰਜ਼ੀ ‘ਤੇ ਏਜੰਸੀ ਨੇ ਕੋਰਟ ਨੂੰ ਕਿਹਾ ਜੇਕਰ ਮੁਲਜ਼ਮ ਨੂੰ ਜ਼ਮਾਨਤ ਮਿਲੀ ਤਾਂ ਉਹ ਤੋਂ ਲੋਕਾਂ ਨੂੰ ਠੱਗਣ ਦਾ ਕੰਮ ਸ਼ੁਰੂ ਕਰ ਦੇਵੇਗਾ । ਇਸ ਦੇ ਇਲਾਵਾ ਇਹ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਮੁੱਦਾ ਵੀ ਹੈ । ਅਦਾਲਤ ਨੇ ਸਾਰੀਆਂ ਦਲੀਲਾਂ ਨੂੰ ਮੰਨਿਆ ਅਤੇ ਕਿਹਾ ਕਿ ਆਨ ਲਾਈਨ ਧੋਖਾਧੜੀ ਦੇ ਕੇਸ ਵੱਧ ਦੇ ਜਾ ਰਹੇ ਹਨ ਇਸ ਲਈ ਮੁਲਜ਼ਮ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਹੈ।