‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਉੱਤੇ ਲੱਗੀਆਂ ਇਕਪਾਸੜ ਰੋਕਾਂ ਬਿਨਾਂ ਦੇਰੀ ਹਟਣੀਆਂ ਚਾਹੀਦੀਆਂ ਹਨ। ਇਹ ਉਨ੍ਹਾਂ ਬੁੱਧਵਾਰ ਨੂੰ ਕਰਵਾਏ ਗਏ ਜੀ-20 ਦੇਸ਼ਾਂ ਦੇ ਵਰਚੁਅਲ ਸਮਾਗਮ ਦੌਰਾਨ ਕਿਹਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਜਾ ਵਿਦੇਸ਼ੀ ਮੁਦਰਾ ਭੰਡਾਰਨ ਉੱਥੋਂ ਦੀ ਰਾਸ਼ਟਰੀ ਜਾਇਦਾਦ ਹੈ, ਜਿਸ ਉੱਤੇ ਜਨਤਾ ਦਾ ਹੱਕ ਹੋਣਾ ਚਾਹੀਦਾ ਹੈ। ਇਸਦੀ ਵਰਤੋਂ ਉੱਥੋਂ ਦੇ ਲੋਕਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ 15 ਅਗਸਤ 2021 ਨੂੰ ਤਾਲਿਬਾਨ ਨੇ ਕਾਬੁਲ ਵਿੱਚ ਦਾਖਿਲ ਹੋਣ ਦੇ ਬਾਅਦ ਅਮਰੀਕਾ ਤੇ ਹੋਰ ਕਈ ਦੇਸ਼ਾਂ ਨੇ ਅਫਗਾਨਿਸਤਾਨ ਦੇ ਖਾਤੇ ਫਰੀਜ਼ ਕਰ ਦਿੱਤੇ ਸਨ।