International Sports

ਚੀਨ ਨੇ ਪੈਰਿਸ ਓਲੰਪਿਕ ਦਾ ਪਹਿਲਾ ਸੋਨ ਤਮਗਾ ਜਿੱਤਿਆ

ਪੈਰਿਸ ਓਲੰਪਿਕ ‘ਚ ਪਹਿਲਾ ਸੋਨ ਤਮਗਾ ਚੀਨ ਨੂੰ ਗਿਆ। ਇਸ ਤੋਂ ਪਹਿਲਾਂ ਕਜ਼ਾਕਿਸਤਾਨ ਨੇ ਪੈਰਿਸ ਓਲੰਪਿਕ ਦਾ ਪਹਿਲਾ ਤਮਗਾ ਜਿੱਤਿਆ ਸੀ। ਚੀਨ ਨੇ ਇਹ ਗੋਲਡ ਮੈਡਲ ਸ਼ੂਟਿੰਗ ਈਵੈਂਟ ਵਿੱਚ ਜਿੱਤਿਆ ਹੈ। ਚੀਨੀ ਜੋੜੀ ਨੇ 10 ਮੀਟਰ ਏਅਰ ਰਾਈਫਲ ਦੇ ਮਿਸ਼ਰਤ ਵਰਗ ਵਿੱਚ ਇਹ ਤਗਮਾ ਜਿੱਤਿਆ ਹੈ।

ਚੀਨ ਦੇ ਲੀਹਾਓ ਸ਼ੇਂਗ ਅਤੇ ਯੂਟਿੰਗ ਹੁਆਂਗ ਨੇ 10 ਮੀਟਰ ਏਅਰ ਰਾਈਫਲ ਦੇ ਮਿਸ਼ਰਤ ਵਰਗ ਵਿੱਚ ਕੋਰੀਆ ਗਣਰਾਜ ਦੇ ਜੀਹੀਓਨ ਕੇਮ ਅਤੇ ਹਾਜੁਨ ਪਾਰਕ ਨੂੰ ਹਰਾ ਕੇ ਪੈਰਿਸ 2024 ਦਾ ਪਹਿਲਾ ਸੋਨ ਤਗਮਾ ਜਿੱਤਿਆ।

ਇਸ ਤੋਂ ਪਹਿਲਾਂ ਕਜ਼ਾਕਿਸਤਾਨ ਦੇ ਨਿਸ਼ਾਨੇਬਾਜ਼ ਇਸਲਾਮ ਸਤਪਾਏਵ ਅਤੇ ਅਲੈਗਜ਼ੈਂਡਰਾ ਲੇ ਨੇ ਇਸ ਓਲੰਪਿਕ ਦਾ ਪਹਿਲਾ ਤਮਗਾ ਜਿੱਤਿਆ ਸੀ। ਇਸ ਜੋੜੀ ਨੇ ਚੈਟੋਰੋਕਸ ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਤਪਯੇਵ ਅਤੇ ਅਲੈਗਜ਼ੈਂਡਰਾ ਲੇ ਨੇ ਜਰਮਨੀ ਦੀ ਮੈਕਸਿਮਿਲੀਅਨ ਉਲਬ੍ਰਿਕਟ ਅਤੇ ਅੰਨਾ ਜੈਨਸਨ ਨੂੰ ਹਰਾਇਆ ਸੀ।