‘ਦ ਖ਼ਾਲਸ ਬਿਊਰੋ : ਅਮਰੀਕਾ ‘ਚ ਚੀਨ ਦੇ ਰਾਜਦੂਤ ਨੇ ਕਿਹਾ ਹੈ ਕਿ ਚੀਨ ਯੂਕ ਰੇਨ ਖਿ ਲਾਫ ਜੰ ਗ ‘ਚ ਰੂਸ ਦੀ ਹਥਿ ਆ ਰਾਂ ਜਾਂ ਗੋ ਲਾ-ਬਾਰੂ ਦ ਦੀ ਮਦਦ ਨਹੀਂ ਕਰੇਗਾ। ਇਸ ਦੇ ਨਾਲ ਹੀ ਚੀਨ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਸੰਕਟ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਅਮਰੀਕਾ ‘ਚ ਚੀਨ ਦੇ ਰਾਜਦੂਤ ਕਿਨ ਗੈਂਗ ਦੀ ਇਹ ਟਿੱਪਣੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਦੇ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ।
ਦਰਅਸਲ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਸ਼ੁੱਕਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਚੀਨ ਯੁੱ ਧ ਵਿਚ ਮਦਦ ਲਈ ਰੂਸ ਨੂੰ ਫੌ ਜੀ ਸਾਜ਼ੋ-ਸਾਮਾਨ ਦਿੰਦਾ ਹੈ ਤਾਂ ਉਸ ਨੂੰ ਇਸ ਦੇ ‘ਨਤੀਜੇ’ ਭੁਗਤਣੇ ਪੈਣਗੇ। ਚੀਨ ਨੇ ਪਿਛਲੇ ਹਫ਼ਤੇ ਸਾਹਮਣੇ ਆਈਆਂ ਰਿਪੋਰਟਾਂ ਦਾ ਖੰਡਨ ਕੀਤਾ ਸੀ ਕਿ ਉਹ ਰੂਸ ਨੂੰ ਹਥਿ ਆਰ ਮੁਹੱਈਆ ਕਰਵਾਉਣ ਤੋਂ ਨਹੀਂ ਝਿਜਕੇਗਾ, ਹਾਲਾਂਕਿ ਚੀਨ ਨੇ ਯੂਕਰੇਨ ‘ਤੇ ਰੂਸ ਦੇ ਹਮ ਲੇ ਦੀ ਆਲੋ ਚਨਾ ਕਰਨ ਤੋਂ ਗੁਰੇਜ਼ ਕੀਤਾ ਹੈ।