‘ਦ ਖ਼ਾਲਸ ਬਿਊਰੋ :ਅਮਰੀਕਾ ਨੇ ਕਿਹਾ ਹੈ ਕਿ ਚੀਨ,ਰੂਸ ਨੂੰ ਲੈ ਕੇ ਜੋ ਵੀ ਫੈਸਲਾ ਲਵੇਗਾ, ਦੁਨੀਆ ਉਸ ਨੂੰ ਦੇਖੇਗੀ।ਅਮਰੀਕਾ ਦਾ ਇਹ ਬਿਆਨ ਉਨ੍ਹਾਂ ਰਿਪੋਰਟਾਂ ਵਿਚਾਲੇ ਆਇਆ ਹੈ, ਜਿਨ੍ਹਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਯੂਕਰੇਨ ਦੇ ਖਿਲਾਫ ਆਪਣੀ ਜੰਗ ‘ਚ ਰੂਸ ਨੂੰ ਫੌਜੀ ਜਾਂ ਵਿੱਤੀ ਮਦਦ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਕ ਸਵਾਲ ਦੇ ਜਵਾਬ ‘ਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ, ‘ਅਸੀਂ ਪੂਰੀ ਨਜ਼ਰ ਰੱਖ ਰਹੇ ਹਾਂ।’ ਦੁਨੀਆ ਵੀ ਇਸ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਸਾਡੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਇਸ ਬਾਰੇ ਸਪੱਸ਼ਟ ਹਨ। ਜੇਕਰ ਉਹ ਸਾਡੀਆਂ ਪਾਬੰਦੀਆਂ ਦੀ ਉਲੰਘਣਾ ਕਰਦੇ ਹਨ, ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।
International
ਚੀਨ ਨੂੰ ਰੂਸ ‘ਤੇ ਲਗੀਆਂ ਪਾਬੰਦੀਆਂ ਦੀ ਉਲੰਘਣਾ ਕਰਣ ਤੇ ਭੁਗਤਣੇ ਪੈਣਗੇ ਗੰਭੀਰ ਨਤੀਜੇ : ਅਮਰੀਕਾ
- March 16, 2022
