India

ਭਾਰਤ ‘ਚ ਖੋਲ੍ਹੇ ਦਫਤਰ ਤੇ ਚੀਨ ਹੋਇਆ ਅੱਗ ਬਬੂਲਾ!

ਬਿਉਰੋ ਰਿਪੋਰਟ – ਮੁੰਬਈ (Mumbai) ਵਿਚ ਤਾਈਵਾਨ (Taiwan) ਨੇ ਆਪਣਾ ਦਫਤਰ ਖੋਲ੍ਹਿਆ ਹੈ, ਇਸ ਨੂੰ ਲੈ ਕੇ ਚੀਨ ਅੱਗਬਬੂਲਾ ਹੋਇਆ ਹੈ। ਭਾਰਤ ਵਿਚ ਤਾਈਵਾਨ ਦੇ ਤਾਈਪੇ ਆਰਥਕ ਅਤੇ ਸਭਿਆਚਾਰਕ ਕੇਂਦਰ ਵੱਲੋਂ ਖੋਲ੍ਹੇ ਗਏ ਦਫਤਰ ਨੂੰ ਲੈ ਕੇ ਚੀਨ ਨੇ ਭਾਰਤ ਕੋਲ ਵਿਰੋਧ ਦਰਜ ਕਰਵਾਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਹੈ ਕਿ ” ਦੁਨੀਆ ਵਿਚ ਇਕ ਦੇਸ਼ ਚੀਨ ਹੈ ਅਤੇ ਤਾਈਵਾਨ ਚੀਨ ਦਾ ਹੀ ਹਿੱਸਾ ਹੈ”। ਚੀਨ ਤਾਈਵਾਨ ਨਾਲ ਸਬੰਧ ਰੱਖਣ ਵਾਲੇ ਦੇਸ਼ਾਂ ਵਿਚਕਾਰ ਸੰਚਾਰ ਦੇ ਸਾਰੇ ਰੂਪਾਂ ਦਾ ਵਿਰੋਧ ਕਰਦਾ ਹੈ, ਜਿਨ੍ਹਾਂ ਵਿਚ ਇਕ-ਦੂਜੇ ਦੀ ਨੁਮਾਇੰਦਗੀ ਕਰਨ ਵਾਲੇ ਦਫਤਰ ਸਥਾਪਤ ਕਰਨਾ ਵੀ ਸ਼ਾਮਿਲ ਹੈ, ਇਸ ਕਰਕੇ ਅਸੀਂ ਭਾਰਤ ਕੋਲ ਵਿਰੋਧ ਦਰਜ ਕਰਵਾਇਆ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਤਾਈਵਾਨ ਦੀ ਆਪਣੀ ਵਚਨਬੱਧਤਾ ਨੂੰ ਸਖਤੀ ਨਾਲ ਪਾਲਣਾ ਕਰੇ ਅਤੇ ਸਬੰਧਿਤ ਮੁੱਦਿਆਂ ਨੂੰ ਸਹੀ ਢੰਗ ਨਾਲ ਸੰਭਾਲ ਕੇ ਕਿਸੇ ਵੀ ਤਰ੍ਹਾਂ ਦੇ ਸੰਚਾਰ ਤੋਂ ਪਰਹੇਜ਼ ਕਰੇ ਅਤੇ ਦੋਵੇਂ ਦੇਸ਼ਾਂ ਦੇ ਸਬੰਧ ਨੂੰ ਸੁਧਾਰਨ ਲਈ ਕੰਮ ਕਰੇ।

ਇਹ ਵੀ ਪੜ੍ਹੋ –  ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ! ਐਡਵੋਕੇਟ ਧਾਮੀ ਨੇ ਸੰਗਤਾਂ ਨੂੰ ਕੀਤੀ ਖ਼ਾਸ ਅਪੀਲ