‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੇਸ਼ੱਕ ਚੀਨ ਮੰਨੇ ਚਾਹੇ ਨਾ ਕਿ ਕੋਰੋਨਾ ਉਸਦੇ ਵੁਹਾਨ ਸ਼ਹਿਰ ਤੋਂ ਨਹੀਂ ਆਇਆ, ਪਰ ਰਿਪੋਰਟਾਂ ਤੇ ਸਾਰੇ ਸੰਸਾਰ ਦੀਆਂ ਨਜਰਾਂ ਚੀਨ ਉੱਤੇ ਹੀ ਲੱਗੀਆਂ ਹਨ ਕਿ ਹੋਵੇ ਨਾ ਹੋਵੇ ਚੀਨ ਹੀ ਕੋਰੋਨਾ ਦੀ ਕਾਢ ਕੱਢਣ ਵਾਲਾ ਦੇਸ਼ ਹੈ। ਹੁਣ ਚੀਨ ਆਪਣੀ ਇਕ ਨਵੀਂ ਪਾਬੰਦੀ ਨਾਲ ਚਰਚਾ ਵਿੱਚ ਹੈ।ਚੀਨ ਨੇ ਆਪਣੇ ਮਨ ਨਾਲ ਗਾਣਾ ਗਾਉਣ ਉੱਤੇ ਵੀ ਰੋਕ ਲਾ ਦਿੱਤੀ ਹੈ।
ਚੀਨ ਕਰਾਓਕੇ ਸਾਂਗ ਵਿਚ ਗੈਰ ਕਾਨੂੰਨੀ ਵਿਸ਼ਾ ਵਸਤੂ ਉੱਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਇਸਦਾ ਐਲਾਨ ਚੀਨ ਦੇ ਸੰਸਕ੍ਰਿਤਕ ਤੇ ਸੈਰਸਪਾਟਾ ਮੰਤਰਾਲੇ ਨੇ ਕੀਤਾ ਹੈ।
ਜਿਸ ਗਾਣੇ ਵਿਚ ਚੀਨ ਨੂੰ ਲੱਗੇਗਾ ਕਿ ਰਾਸ਼ਟਰੀ ਏਕਤਾ ਤੇ ਖੇਤਰੀ ਪ੍ਰਭੂਸੱਤਾ ਨੂੰ ਖਤਰਾ ਹੈ, ਉਹ ਇਸ ਸ਼੍ਰੇਣੀ ਵਿੱਚ ਆਉਣਗੇ।
ਜੋ ਵੀ ਕਰਾਓਕੇ ਲਈ ਗਾਣਾ ਦੇਣਗੇ, ਉਨ੍ਹਾਂ ਨੂੰ ਉਸਦੀ ਸਮੀਖਿਆ ਲਈ ਕਿਹਾ ਜਾਵੇਗਾ। ਮੰਤਰਾਲੇ ਨੂੰ ਦੱਸਣਾ ਹੋਵੇਗਾ ਕਿ ਗਾਣੇ ਦੇ ਕੀ ਨੁਕਸਾਨ ਹਨ। ਇਹ ਨਿਯਮ ਅਕਤੂਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ।
ਦੱਸਿਆ ਗਿਆ ਹੈ ਕਿ ਨਸਲੀ ਨਫਰਤਾਂ ਤੇ ਭੇਦਭਾਵ, ਰਾਸ਼ਟਰੀ ਏਕਤਾ ਨੂੰ ਖਤਰਾ, ਰਾਸ਼ਟਰੀ ਸਨਮਾਨ ਨੂੰ ਚੋਟ, ਧਾਰਮਿਕ ਨੀਤੀਆਂ ਦੀ ਉਲੰਘਣਾ, ਅਸ਼ਲੀਲਤਾ, ਜੁਆ, ਹਿੰਸਾ ਆਦਿ ਗੱਲਾਂ ਨੂੰ ਇਸ ਨਿਯਮ ਵਿਚ ਸ਼ਾਮਿਲ ਕੀਤਾ ਗਿਆ ਹੈ।
ਚੀਨ ਵਿਚ 50,000 ਤੋਂ ਵੱਧ ਗਾਣੇ ਤੇ ਨਾਚ ਮਨੋਰੰਜਨ ਕੇਂਦਰ ਹਨ। ਕਿਹਾ ਜਾ ਰਿਹਾ ਹੈ ਕਿ ਵੈਨਿਯੂ ਆਪਰੇਟਰਾਂ ਨੂੰ ਗੈਰ ਕਾਨੂੰਨੀ ਗਾਣਿਆਂ ਦੀ ਪਛਾਣ ਕਰਨ ਵਿੱਚ ਦਿੱਕਤ ਪੇਸ਼ ਆਵੇਗੀ।
ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਕਰਾਓਕੇ ਵੈਨਿਯੂ ਨੂੰ ਲੈ ਕੇ ਪਾਬੰਦੀ ਲੱਗ ਰਹੀ ਹੈ।2018 ਵਿਚ 6000 ਗਾਣਿਆਂ ਨੂੰ ਕਾਪੀਰਾਇਟ ਉਲੰਘਣ ਮਾਮਲੇ ਵਿਚ ਬੈਨ ਕੀਤਾ ਗਿਆ ਸੀ।
ਚੀਨ ਲਈ ਸੈਂਸਰਸ਼ਿਪ ਕੋਈ ਨਵੀਂ ਗੱਲ ਨਹੀਂ ਹੈ, ਸੋਸ਼ਲ ਮੀਡੀਆ ਕੰਪਨੀ ਹਮੇਸ਼ਾ ਕੰਟੈਂਟ ਹਟਾਉਂਦੀ ਰਹਿੰਦੀ ਹੈ।
Comments are closed.