The Khalas Tv Blog International ਚੀਨ ਨੇ ਦਿੱਤਾ ਕੈਨੇਡਾ ਦੀਆਂ ਚੋਣਾਂ ਵਿੱਚ ਦਖਲ ! ਕਿਉਂ ਹੋਵੇਗੀ ਟਰੂਡੋ ਦੀ ਪੇਸ਼ੀ
International

ਚੀਨ ਨੇ ਦਿੱਤਾ ਕੈਨੇਡਾ ਦੀਆਂ ਚੋਣਾਂ ਵਿੱਚ ਦਖਲ ! ਕਿਉਂ ਹੋਵੇਗੀ ਟਰੂਡੋ ਦੀ ਪੇਸ਼ੀ

xr:d:DAGB-3bf8Y0:9,j:3631451612149154808,t:24041008

ਕੈਨੇਡਾ(Canada) ਦੀ ਖੁਫੀਆ ਏਜੰਸੀ ਨੇ ਚੀਨ(China) ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਏਜੰਸੀ ਨੇ ਕਿਹਾ ਹੈ ਕਿ ਚੀਨ ਨੇ ਪਿਛਲਿਆਂ ਦੋ ਆਮ ਚੋਣਾਂ ਵਿੱਚ ਦਖਲਅੰਦਾਜੀ ਕੀਤੀ ਹੈ। ਜਿਸ ਨੂੰ ਲੈ ਕੇ ਏਜੰਸੀ ਦੇ ਹੱਥ ਸਬੂਤ ਲੱਗੇ ਹਨ। ਕੈਨੇਡਾ ਦੀ ਸਰਕਾਰ ਨੇ ਪਿਛਲੀ ਦਿਨੀਂ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਭਾਰਤ ਉਸ ਦੀਆਂ ਚੋਣਾਂ ਵਿੱਚ ਦਖ਼ਲ ਦੇ ਰਿਹਾ ਹੈ ਪਰ ਬਾਅਦ ਵਿੱਚ ਉਹ ਇਨ੍ਹਾਂ ਅਰੋਪਾਂ ਤੋਂ ਪਿੱਛੇ ਹਟ ਗਿਆ ਸੀ। ਹੁਣ ਕੈਨੇਡਾ ਸੁਰੱਖਿਆ ਸੇਵਾ (CSIS) ਨੇ ਵੱਡਾ ਖੁਲਾਸਾ ਕੀਤਾ ਹੈ।

ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਜਿਸ ਵਿੱਚ ਚੀਨ ਤੇ ਕਈ ਗੰਭੀਰ ਦੋਸ਼ ਲਗਾਏ ਹਏ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਨੇ ਕੈਨੇਡਾ ਦੀਆਂ ਪਿਛਲੀਆਂ ਦੋ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਹੈ।ਸੀਐਸਆਈਐਸ ਦੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2019 ਅਤੇ 2021 ਦੀਆਂ ਆਮ ਚੋਣਾਂ ਵਿੱਚ ਦਖਲ ਦਿੱਤਾ ਹੈ।

ਜਸਟਿਨ ਟਰੂਡੋ ਨੇ ਕੀਤਾ ਸੀ ਜਾਂਚ ਅਯੋਗ ਦਾ ਗਠਨ

2019 ਅਤੇ 2021 ਦੀਆਂ ਆਮ ਚੋਣਾਂ ਵਿੱਚ ਚੀਨ ਨੇ ਦਖਲ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਿੱਤ ਮਿਲੀ ਸੀ। ਵਿਰੋਧੀ ਧਿਰ ਲਗਾਤਾਰ ਇਸ ਮੁੱਦੇ ਨੂੰ ਚੁੱਕ ਰਹੀਆਂ ਸਨ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਂਚ ਆਯੋਗ ਦਾ ਗਠਨ ਕੀਤਾ ਸੀ। ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਵਿਦੇਸ਼ੀ ਦਖਲ ਦੇ ਠੋਸ ਸਬੂਤ ਹਨ। ਇਸ ਮਾਮਲੇ ‘ਤੇ ਚੀਨ ਨੇ ਕੈਨੇਡਾ ਦੀ ਰਾਜਨੀਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 2021 ਦੀਆਂ ਹੋਈਆਂ ਚੋਣਾਂ ਵਿੱਚ ਕੰਜਰਵੇਟਿਵ ਪਾਰਟੀ ਦੇ ਪ੍ਰਚਾਰ ਦੀ ਅਗਵਾਈ ਕਰ ਰਹੇ ਐਰਿਨ ਓ ਟੀਲੀ ਨੇ ਚੋਣਾਂ ਵਿੱਚ ਚੀਨ ਦੇ ਦਖਲ ਦਾ ਖਦਸ਼ਾ ਜਤਾਇਆ ਸੀ।

ਅੱਜ ਹੋਵੇਗੀ ਟਰੂਡੋ ਦੀ ਗਵਾਹੀ

ਜਾਂਚ ਤੋਂ ਬਾਅਦ ਅਯੋਗ ਨੇ ਆਪਣੀ ਪਰੈਸਨਟੇਸਨ ਵਿੱਚ ਕਿਹਾ ਕਿ ‘ਅਸੀਂ ਜਾਣਦੇ ਹਾਂ ਕਿ PRC ਨੇ ਦੋਵੇਂ 2019 ਅਤੇ 2021 ਚੋਣਾਂ ਵਿੱਚ ਗੁਪਤ ਤਰੀਕੇ ਨਾਲ ਦਖਲ ਦਿੱਤਾ ਹੈ। ਇਸ ਵਿੱਚ ਅੱਗੇ ਕਿਹਾ ਕਿ ਦੋਵੇਂ ਹੀ ਮਾਮਲਿਆਂ ਵਿੱਚ ਵਿਦੇਸ਼ੀ ਦਖਲ ਦਾ ਮੁੱਖ ਉਦੇਸ਼ ਪੀਆਰਸੀ ਦੇ ਹਿੱਤ ਵਾਲੇ ਮਾਮਲਿਆਂ ਤੇ ਚੀਨ ਸਮਰਥਕ ਮੰਨਣ ਵਾਲੇ ਵਿਅਕਤੀਆਂ ਦਾ ਸਮਰਥਨ ਕਰਨਾ ਸੀ। ਖੁਫੀਆਂ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਨੇ ਸਖਤ ਕਦਮ ਨਹੀਂ ਚੁੱਕੇ ਹਨ। ਇਸ ਮਾਮਲੇ ਵਿੱਚ ਜਸਟਿਨ ਟਰੂਡੋ ਦੀ ਬੁੱਧਵਾਰ ਨੂੰ ਅਯੋਗ ਸਾਹਮਣੇ ਗਵਾਹੀ ਹੋਵੇਗੀ।

ਦਸਤਾਵੇਜ਼ਾਂ ਵਿੱਚ ਅੱਗੇ ਦੋਸ਼ ਲਗਾਇਆ ਹੈ ਕਿ ਇਸ ਵਿਚ ਕਈ ਰਾਜਨੀਤੀਕ ਦਲ ਸ਼ਾਮਲ ਸਨ। ਘੱਟ ਤੋਂ ਘੱਟ 11 ਉਮੀਦਵਾਰਾਂ ਅਤੇ 13 ਸਟਾਫ ਮੈਂਬਰਾਂ ਨੂੰ ਚੀਨੀ ਸਰਕਾਰ ਦੁਆਰਾ ਵਿਦੇਸ਼ੀ ਦਖਲ ਵਿੱਚ ਫਸਾਇਆ ਹੈ। ਜਾਂਚ ਤੋਂ ਪਹਿਲਾ ਪੇਸ਼ ਕੀਤੇ ਇੱਕ ਸੀਐਸਆਈਐਸ ਦਸਤਾਵੇਜ਼ ਵਿੱਚ ਸੱਤ ਲਿਬਰਲ ਉਮੀਦਵਾਰਾਂ ਤੇ ਕੰਜਰਵੇਟਿਵ ਪਾਰਟੀ ਦੇ ਚਾਰ ਉਮੀਦਵਾਰਾਂ ਦਾ ਉਲੇਖ ਕੀਤਾ ਗਿਆ ਹੈ।

Exit mobile version