International

ਚੀਨ ਨੇ “ਦੀਦੀ ਗਲੋਬਲ” ‘ਤੇ ਲਗਾਈ ਪਾਬੰਦੀ

‘ਦ ਖ਼ਾਲਸ ਬਿਊਰੋ : ਚੀਨ ਵਿੱਚ ਮੋਬਾਈਲ ਐਪ ਬੈਸਡ ਟੈਕਸੀ ਸਰਵਿਸ ਮੁਹੱਈਆ ਕਰਵਾਉਣ ਵਾਲੀ ਕੰਪਨੀ “ਦੀਦੀ ਗਲੋਬਲ” ‘ਤੇ ਲੱਗੀ ਸਰਕਾਰੀ ਪਾਬੰਦੀ ਤੋਂ ਬਾਅਦ ਕੰਪਨੀ ਦਾ ਘਾਟਾ ਵੱਧ ਗਿਆ ਹੈ। ਚੀਨ ਸਰਕਾਰ ਨੇ ਆਨਲਾਈਨ ਸਟੋਰਜ਼ ਨੂੰ ਦੀਦੀ ਗਲੋਬਲ ਦਾ ਐਪ ਆਫ਼ਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਤੀਸਰੀ ਤਿਮਾਹੀ ਵਿੱਚ ਕੰਪਨੀ ਦੇ ਮਾਲੀਏ ਵਿੱਚ ਪੰਜ ਫ਼ੀਸਦੀ ਦੀ ਕਮੀ ਆਈ ਹੈ। ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ ਦੀਦੀ ਗਲੋਬਲ ਨੂੰ 6.3 ਅਰਬ ਡਾਲਰ ਦਾ ਘਾਟਾ ਹੋਇਆ ਹੈ। ਜੂਨ ਦੇ ਅਖੀਰ ਵਿੱਚ ਦੀਦੀ ਗਲੋਬਲ ਦੀ ਨਿਊਯਾਰਕ ਸਟਾਕ ਐਕਸਚੇਂਜ ਦੀ ਲਿਸਟਿੰਗ ਹੋਈ ਸੀ।

ਇਸ ਲਿਸਟਿੰਗ ਦੇ ਕੁੱਝ ਦਿਨਾਂ ਬਾਅਦ ਚੀਨ ਦੀ ਸਰਕਾਰ ਨੇ ਕੰਪਨੀ ਉੱਤੇ ਕਾਰਵਾਈ ਕੀਤੀ ਸੀ। ਇਸ ਮਹੀਨੇ ਦੀਦੀ ਗਲੋਬਲ ਨੇ ਦੱਸਿਆ ਸੀ ਕਿ ਉਹ ਆਪਣੇ ਸ਼ੇਅਰ ਦੀ ਲਿਸਟਿੰਗ ਨੂੰ ਅਮਰੀਕਾ ਵਿੱਚ ਹਾਂਗ-ਕਾਂਗ ਸ਼ਿਫ਼ਟ ਕਰਨ ਜਾ ਰਹੀ ਹੈ। ਹਾਲ ਹੀ ਮਹੀਨੇ ਵਿੱਚ ਚੀਨ ਦੀ ਤਕਨੀਕੀ ਕੰਪਨੀਆਂ ‘ਤੇ ਸਰਕਾਰ ਵੱਲੋਂ ਜੋ ਕਾਰਵਾਈ ਹੋਈ ਹੈ, ਦੀਦੀ ਉਸ ਕਾਰਵਾਈ ਦੀ ਜਕੜ ਵਿੱਚ ਆਉਣ ਵਾਲੀ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਹੈ। ਕੰਪਨੀ ਨੇ ਹਾਲ ਹੀ ਵਿੱਚ ਨਿਵੇਸ਼ਕਾਂ ਨੂੰ ਦੱਸਿਆ ਸੀ ਕਿ ਹਾਂਗ ਕਾਂਗ ਸਟਾਕ ਐਕਸਚੇਂਜ ਵਿੱਚ ਲਿਸਟ ਕਰਾਉਣ ਦੇ ਲਈ ਬੋਰਡ ਨੇ ਮਨਜ਼ੂਰੀ ਦਿੱਤੀ ਹੈ।