Others

ਹੁਣ ਚੀਨੀਆਂ ਦੇ ਵੀ ਹੋ ਸਕਣਗੇ ਤਿੰਨ ਨਿਆਣੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੀਨ ਨੇ ਤਿੰਨ ਬੱਚਿਆਂ ਵਾਲੀ ਇਕ ਪਾਲਿਸੀ ਦਾ ਐਲਾਨ ਕਰ ਦਿੱਤਾ ਹੈ। ਆਪਣੇ ਐਲਾਨ ਵਿੱਚ ਚੀਨ ਨੇ ਕਿਹਾ ਹੈ ਕਿ ਹੁਣ ਚੀਨ ਦੇ ਬਸ਼ਿੰਦਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜ਼ਾਜਤ ਹੋਵੇਗੀ। ਪਹਿਲਾਂ ਚੀਨੀ ਸਿਰਫ ਬੱਚੇ ਪੈਦਾ ਕਰਨ ਲਈ ਹੀ ਪਾਬੰਦ ਸਨ।ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਪਾਲਿਸੀ ਵਿੱਚ ਕੀਤਾ ਇਹ ਬਦਲਾਅ ਕਦੋਂ ਲਾਗੂ ਹੋਵੇਗਾ।

ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਚੀਨ ਵਿੱਚ ਹੋਈ ਮਰਦਮਸ਼ੁਮਾਰੀ ਦੌਰਾਨ ਇਹ ਵੇਖਣ ਵਿੱਚ ਆਇਆ ਕਿ ਦੁਨੀਆਂ ਦੇ ਸਭ ਤੋਂ ਮਸ਼ਹੂਰ ਦੇਸ਼ ਵਿੱਚ ਜਨਮ ਦਰ ਵਿੱਚ ਕਮੀ ਦੇਖਣ ਨੂੰ ਮਿਲੀ ਹੈ।ਇਸ ਬਦਲਾਅ ਨੂੰ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਮਨਜੂਰ ਕੀਤਾ ਗਿਆ ਹੈ।ਦੱਸ ਦਈਏ ਕਿ 2016 ਵਿੱਚ ਚੀਨ ਨੇ ਆਪਣੀ ਦਹਾਕਿਆਂ ਪੁਰਾਣੀ ਇੱਕ ਬੱਚੇ ਦੀ ਨੀਤੀ ਨੂੰ ਖਤਮ ਕਰ ਦਿੱਤਾ ਸੀ।

ਸ਼ੁਰੂਆਤੀ ਤੌਰ ਵਿੱਚ ਆਬਾਦੀ ਦੇ ਵਿਸਫੋਟ ਨੂੰ ਰੋਕਣ ਲਈ ਇਹ ਨੀਤੀ ਲਿਆਂਦੀ ਗਈ ਸੀ। ਦੋ ਬੱਚਿਆਂ ਦੀ ਲਿਮਟ ਬੱਚਿਆਂ ਦੀ ਜਨਮ ਦਰ ਵਿੱਚ ਨਿਰੰਤਰ ਵਾਧਾ ਕਰਨ ਵਿੱਚ ਅਸਫਲ ਰਹੀ ਸੀ।ਇਸ ਮਹੀਨੇ ਦੇ ਅਰੰਭ ਵਿੱਚ ਚੀਨ ਦੀ ਇੱਕ ਦਹਾਕੇ ਦੀ ਮਰਦਮਸ਼ੁਮਾਰੀ ਤੋਂ ਸਪਸ਼ਟ ਹੋਇਆ ਹੈ ਕਿ ਚੀਨ ਦੀ ਅਬਾਦੀ 1950 ਦੇ ਦਹਾਕੇ ਤੋਂ ਪਿਛਲੇ ਦਹਾਕਿਆਂ ਦੌਰਾਨ ਸਭ ਤੋਂ ਹੌਲੀ ਦਰ ਨਾਲ ਵਧੀ ਹੈ।