ਬਿਉਰੋ ਰਿਪੋਰਟ : ਕਹਿੰਦੇ ਹਨ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ । ਅਜਿਹਾ ਹੀ ਇੱਕ ਸ਼ਖਸ ਦੇ ਨਾਲ ਹੋਇਆ ਹੈ,ਰਾਤੋ ਰਾਤ ਉਹ ਕਰੋੜ ਪਤੀ ਬਣ ਗਿਆ । ਤੁਹਾਡੇ ਦਿਮਾਗ ਵਿੱਚ ਖਿਆਲ ਆ ਰਿਹਾ ਹੋਵੇਗਾ ਕਿ ਸ਼ਖਸ ਦੀ ਲਾਟਰੀ ਲੱਗ ਗਈ ਹੋਵੇਗੀ । ਪਰ ਅਜਿਹਾ ਬਿਲਕੁਲ ਨਹੀਂ ਹੈ । ਇੱਕ ਸ਼ਖਸ ਆਪਣੇ ਮ੍ਰਿਤਕ ਪਿਤਾ ਦੇ ਸਮਾਨ ਨੂੰ ਠੀਕ ਕਰ ਰਿਹਾ ਸੀ । ਤਾਂ ਹੀ ਉਸ ਨੂੰ 6 ਦਹਾਕੇ ਪੁਰਾਣੀ ਇੱਕ ਬੈਂਕ ਦੀ ਪਾਸਬੁੱਕ ਮਿਲੀ । ਜਿਸ ਨੇ ਹਮੇਸ਼ਾਂ ਦੇ ਲਈ ਉਸ ਦੀ ਕਿਸਮਤ ਪਲਟ ਦਿੱਤੀ।
ਪੁਰਾਣੇ ਸਮਾਨ ਤੋਂ ਮਿਲੀ ਪਾਸਬੁੱਕ
1960-70 ਦੇ ਦਹਾਕੇ ਵਿੱਚ ਚਿਲੀ ਦੇ ਹਿਨੋਜੋਸਾ ਨਾਂ ਦੇ ਸ਼ਖਸ ਦੇ ਪਿਤਾ ਇੱਕ ਘਰ ਖਰੀਦਣ ਦੇ ਲਈ ਬਚਤ ਕਰ ਰਹੇ ਸਨ । ਪਾਸਬੁੱਕ ਤੋਂ ਪਤਾ ਚੱਲਿਆ ਹੈ ਕਿ ਤਕਰੀਬਨ 140,000 ਪੇਸੋਸ ਯਾਨੀ 2 ਲੱਖ ਰੁਪਏ ਉਹ ਬਚਾਉਣ ਵਿੱਚ ਕਾਮਯਾਬ ਰਹੇ ਸਨ। ਪਰ ਵਿਆਜ ਦੇ ਨਾਲ 140,000 ਪੇਸੋ ਦੀ ਕੀਮਤ 1 ਬਿਲੀਅਨ ਪੈਸੇ ਯਾਨੀ 1.2 ਮਿਲੀਅਨ ਡਾਲਰ (8.22 ਕਰੋੜ ਤੋਂ ਵੱਧ ਹੋ ਚੁੱਕੀ ਹੈ ।
ਹਿਨੋਜੋਸਾ ਦੇ ਪਿਤਾ ਦੀ 10 ਪਹਿਲਾਂ ਮੌਤ ਹੋਈ ਸੀ । ਘਰ ਵਿੱਚ ਕਿਸੇ ਨੂੰ ਵੀ ਉਨ੍ਹਾਂ ਦੇ ਪਿਤਾ ਦੇ ਇਸ ਅਕਾਉਂਟ ਬਾਰੇ ਜਾਣਕਾਰੀ ਨਹੀਂ ਸੀ । ਉਨ੍ਹਾਂ ਦੀ ਮੌਤ ਤੋਂ ਬਾਅਦ ਇੱਕ ਬੈਂਕ ਪਾਸਬੁੱਕ 1 ਦਹਾਕੇ ਤੱਕ ਬਕਸੇ ਵਿੱਚ ਰੱਖੀ ਸੀ । ਇਹ ਉਨ੍ਹਾਂ ਦੇ ਪੁੱਤਰ ਨੂੰ ਘਰ ਦੀ ਸਫਾਈ ਕਰਦੇ ਸਮੇਂ ਮਿਲੀ ਹੈ । ਪਰ ਇੱਥੇ ਕਹਾਣੀ ਵਿੱਚ ਇੱਕ ਟਵਿਸਟ ਵੀ ਆਇਆ ਹੈ।
ਜਿਸ ਬੈਂਕ ਵਿੱਚ ਪਿਤਾ ਦਾ ਖਾਤਾ ਸੀ ਉਹ ਬੈਂਕ ਪਹਿਲਾਂ ਹੀ ਬੰਦ ਹੋ ਚੁੱਕਾ ਸੀ । ਜਿਸ ਨੂੰ ਵੇਖ ਕੇ ਪੁੱਤਰ ਦੀ ਖੁਸ਼ੀ ਨਿਰਾਸ਼ਾ ਵਿੱਚ ਬਦਲ ਗਈ ਪਰ ਕੁਝ ਹੀ ਸਮੇਂ ਬਾਅਦ ਉਹ ਮੁੜ ਤੋਂ ਖੁਸ਼ ਹੋ ਗਇਆ । ਕਿਉਂਕਿ ਪਾਸਬੁੱਕ ‘ਤੇ ਲਿਖਿਆ ਸੀ ‘ਸਟੇਟ ਗਰੰਟੀ’ ਯਾਨੀ ਜੇਕਰ ਬੈਂਕ ਭੁਗਤਾਨ ਨਹੀਂ ਵੀ ਕਰਦਾ ਹੈ ਤਾਂ ਸਰਕਾਰ ਪਰਿਵਾਰ ਨੂੰ ਪੈਸਾ ਦੇਵੇਗੀ । ਪਰ ਹੋਨੋਜੋਸਾ ਦੇ ਲਈ ਪੈਸਾ ਹੱਥ ਆਉਣਾ ਅਸਾਨ ਨਹੀਂ ਸੀ । ਸਰਕਾਰ ਨੇ ਇਹ ਪੈਸਾ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ । ਜਿਸ ਤੋਂ ਬਾਅਦ ਹੋਨੋਜੋਸਾ ਨੂੰ ਅਦਾਲਤ ਦਾ ਰੁੱਖ ਕਰਨਾ ਪਿਆ। ਹੋਨੋਜੋਸਾ ਦਾ ਕਹਿਣਾ ਸੀ ਇਹ ਪੈਸਾ ਸਾਡਾ ਹੈ ਇਸ ‘ਤੇ ਪਰਿਵਾਰ ਦਾ ਪੂਰਾ ਹੱਕ ਹੈ। ਉਸ ਨੇ ਸਰਕਾਰ ਦੇ ਖਿਲਾਫ ਅਦਾਲਤ ਵਿੱਚ ਕੇਸ ਦਰ ਦਿੱਤਾ ।
ਹੋਨੋਜੋਸਾ ਨੇ ਪਹਿਲਾਂ ਨਿਚਲੀ ਅਦਾਲਤ ਵਿੱਚ ਕੇਸ ਕੀਤਾ ਤਾਂ ਸਰਕਾਰ ਹਾਰ ਗਈ ਫਿਰ ਹਾਈਕੋਰਟ ਵਿੱਚ ਵੀ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸਰਕਾਰ ਦਾ ਤਰਕ ਸੀ ਇਹ ਪੈਸਾ ਹੋਨੋਜੋਸਾ ਦੇ ਪਿਤਾ ਦਾ ਹੈ । ਫਿਰ ਅਖੀਰ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੂਰੇ ਪੈਸੇ ਵਿਆਜ ਦੇ ਨਾਲ ਹੋਨੋਜੈਸਾ ਦੇ ਪਰਿਵਾਰ ਨੇ ਦੇਵੇ।