ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਦੇ ਮਾਮਲੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਇਕ ਹੋਰ ਅਹਿਮ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਸਾਡੇ ਲਈ ਸਿੱਖ ਭਾਈਚਾਾਰੇ ਦੀ ਸੁਰੱਖਿਆ ਬਹੁਤ ਜ਼ਰੂਰੀ ਸੀ । ਇਸੇ ਲਈ ਅਸੀਂ ਭਾਰਤ ਨੂੰ ਸਾਂਤ ਕਰਨ ਦੇ ਲਈ ਇਸ ਪੂਰੇ ਮਾਮਲੇ ਨੂੰ ਜਨਤਕ ਤੌਰ ‘ਤੇ ਚੁੱਕਿਆ। ਬਹੁਤ ਸਾਰੇ ਕੈਨੇਡਾ ਦੇ ਲੋਕਾਂ ਨੂੰ ਇਹ ਚਿੰਤਾ ਸਤਾ ਰਹੀ ਸੀ ਕਿ ਅਸੀਂ ਕਮਜ਼ੋਰ ਹਾਂ। ਜਿਸ ਤੋਂ ਬਾਅਦ ਅਸੀਂ ਸਾਰੇ ਕੂਟਨੀਤਿਕ ਕਦਮ ਚੁੱਕੇ ਜਿਸ ਦੇ ਜ਼ਰੀਏ ਅਸੀਂ ਭਾਈਚਾਰੇ ਨੂੰ ਇਹ ਅਹਿਸਾਸ ਕਰਵਾ ਸਕੀਏ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਪੂਰੀ ਤਰ੍ਹਾਂ ਨਾਲ ਸਮਰਥ ਹਾਂ । ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿਹਾ ਇਸੇ ਲਈ ਅਸੀਂ ਖੁੱਲ ਕੇ ਸਾਹਮਣੇ ਆਏ ਅਤੇ ਕਿਹਾ ਕਿ ਸਾਡੇ ਕੋਲ ਕਈ ਵਜ੍ਹਾ ਹਨ ਜਿਸ ਦੇ ਜ਼ਰੀਏ ਅਸੀਂ ਕਹਿ ਰਹੇ ਹਾਂ ਕਿ ਭਾਰਤ ਦੀ ਸਰਕਾਰ ਨਿੱਝਰ ਦੇ ਕਤਲ ਪਿੱਛੇ ਹੈ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਬਿਆਨ ਕੈਨੇਡੀਅਨ ਨਿਊਜ਼ ਪੇਪਰ ਨੂੰ ਦਿੱਤਾ ਹੈ ।
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਅਸੀਂ ਹਰਦੀਪ ਸਿੰਘ ਨਿੱਝਰ ਦੇ ਕੇਸ ਨੂੰ ਇਸੇ ਲਈ ਜਨਤਕ ਕੀਤਾ ਤਾਂਕੀ ਭਵਿੱਖ ਵਿੱਚ ਅਜਿਹਾ ਕਦਮ ਚੁੱਕਣ ਵੇਲੇ ਭਾਰਤ ਸੋਚਣ ਨੂੰ ਮਜ਼ਬੂਰ ਹੋ ਜਾਵੇ। ਉਨ੍ਹਾਂ ਕਿਹਾ ਨਿੱਝਰ ਦੀ ਮੌਤ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦਾ ਸਿੱਖ ਭਾਇਚਾਰਾ ਵਾਰ-ਵਾਰ ਇਸ ਮੁੱਦੇ ਨੂੰ ਚੁੱਕ ਰਿਹਾ ਸੀ ਅਤੇ ਆਪਣੀ ਚਿੰਤਾ ਜ਼ਾਹਿਰ ਕਰ ਰਿਹਾ ਸੀ ।
ਸਤੰਬਰ ਦੇ ਮਹੀਨੇ ਵਿੱਚ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਹਾਊਸ ਆਫ਼ ਕਾਮਨ ਵਿੱਚ ਖੜੇ ਹੋ ਕੇ ਕਿਹਾ ਸੀ ਕਿ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਦਾ ਲਿੰਕ ਹੈ ਅਤੇ ਇਸ ਦੇ ਸਾਡੇ ਕੋਲ ਸਬੂਤ ਵੀ ਹਨ। ਹਾਲਾਂਕਿ ਓਟਾਵਾ ਦੇ ਇਸ ਬਿਆਨ ਨੂੰ ਨਵੀਂ ਦਿੱਲੀ ਨੇ ਖਾਰਜ ਕਰ ਦਿੱਤਾ ਸੀ । ਟਰੂਡੋ ਨੇ ਟੋਰਾਂਟੋ ਸਟਾਰ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਭਾਰਤ ਸਰਕਾਰ ਵਿੱਚ G-20 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਸਮੇਤ ਕਈ ਹਫ਼ਤਿਆਂ ਦੀ ਸ਼ਾਂਤ ਕੂਟਨੀਤੀ ਤੋਂ ਬਾਅਦ ਜਨਤਕ ਤੌਰ ‘ਤੇ ਸਾਹਮਣੇ ਆਏ ਸਨ । ਅਸੀਂ 16 ਮਿੰਟ ਤੱਕ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਪਰ ਕੋਈ ਸਿੱਟਾ ਨਹੀਂ ਨਿਕਲਿਆ ।