India Punjab

ਬੱਚੀ ਨੇ ਦਿਗਾਗ ਤੇ ਤਕਨੀਕ ਨਾਲ ਭਤੀਜੀ ਦੀ ਜਾਨ ਬਚਾਈ ! ਮਹਿੰਦਰਾ ਕੰਪਨੀ ਨੇ ਨੌਕਰੀ ਦਾ ਆਫ਼ਰ ਭੇਜ ਦਿੱਤਾ

ਬਿਉਰੋ ਰਿਪੋਰਟ : ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ 13 ਸਾਲ ਦੀ ਬੱਚੀ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਇਸ ਬੱਚੀ ਨੇ ਅਲੈਕਸਾ ਦੀ ਮਦਦ ਲੈ ਕੇ ਆਪਣੇ ਆਪ ਨੂੰ ਤੇ ਆਪਣੀ ਭਤੀਜੀ ਨੂੰ ਬਾਂਦਰ ਦੇ ਹਮਲੇ ਤੋਂ ਬਚਾਇਆ ਹੈ। ਆਨੰਦ ਮਹਿੰਦਰਾ ਨੇ ਮਾਇਕਰੋ ਬਲੌਲਿੰਗ ਸਾਇਟ ਐਕਸ ਦੇ ਰਾਂਹੀ ਬੱਚੀ ਦੀ ਜਲਦੀ ਸੋਚਣ ਸਕਤੀ ਦੀ ਸ਼ਲਾਘਾ ਕਰਦੇ ਹੋਏ ਨੌਕਰੀ ਦੀ ਪੇਸ਼ਕਸ਼ ਕੀਤੀ ਹੈ।

ਆਨੰਦ ਮਹਿੰਦਰਾ ਨੇ ਐਕਸ ਤੇ ਲਿਖਿਆ ਕਿ “ਸਾਡੇ ਯੁੱਗ ਦਾ ਪਹਿਲਾ ਸਵਾਲ ਇਹੀ ਹੈ ਕਿ ਕੀ ਅਸੀਂ ਤਕਨੀਕ ਦਾ ਗੁਲਾਮ ਹੋ ਜਾਂਦੇ ਜਾ ਫਿਰ ਉਸ ਦਾ ਸਹੀ ਇਸਤਮਾਲ ਕਰਦੇ ਹਾਂ। ਆਨੰਦ ਮਹਿੰਦਰਾ ਨੇ ਲਿਖਿਆ ਕਿ ਇਸ ਬੱਚੀ ਦੀ ਕਹਾਣੀ ਸਕੂਨ ਦਿੰਦੀ ਹੈ ਕਿ ਤਕਨੀਕ ਹਮੇਸ਼ਾ ਹਿਊਮਨ ਟੈਲਟ ਨੂੰ ਵਧਾਉਣ ਵਾਲੀ ਰਹੇਗੀ। ਇਸ ਬੱਚੀ ਦੀ ਸੋਚ ਬੇਮਿਸਾਲ ਸੀ। ਉਸ ਨੇ ਦਿਖਾ ਦਿੱਤਾ ਕਿ ਅੱਜ ਦੀ ਅਚਾਨਕ ਬਦਲਦੀ ਹੋਈ ਦੁਨਿਆ ਵਿੱਚ ਉਸ ਵਿੱਚ ਗਜ਼ਬ ਦੀ ਲੀਡਰਸ਼ਿਪ ਸ਼ਮਤਾ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੇਕਰ ਉਹ ਕਾਰਪੋਰੇਟ ਦੁਨੀਆ ਵਿੱਚ ਆਉਣਾ ਚਾਹੁੰਦੀ ਹੈ ਤਾਂ ਮੈਂ ਉਮੀਦ ਕਰਦਾ ਹਾਂ ਕਿ @MahindraRise ਵਿੱਚ ਅਸੀਂ ਉਸ ਨੂੰ ਆਪਣੇ ਨਾਲ ਜੁੜਨ ਲਈ ਮਨਾ ਪਾਵਾਂਗੇ।

ਇਸ ਤਰ੍ਹਾਂ ਜਾਨ ਬਚਾਈ

ਦਰਅਸਲ ਨਿਤਿਕਾ ਘਰ ਦੇ ਘਰ ਦਾ ਦਰਵਾਜ਼ਾ ਖੁੱਲਾ ਰਹਿ ਗਿਆ ਜਿਸ ਦੀ ਵਜ੍ਹਾ ਕਰਕੇ ਬੰਦਰਾਂ ਦਾ ਝੁੰਡ ਅੰਦਰ ਆ ਗਿਆ । ਜਦੋਂ ਨਿਤਿਕਾ ਨੇ ਬੰਦਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਮਲਾ ਕਰਨ ਆਏ ਤਾਂ ਨਿਤਿਕਾ ਨੇ ਅਲੈਕਸਾ ਨੂੰ ਕੁੱਤੇ ਦੀ ਅਵਾਜ਼ ਕੱਢਣ ਲਈ ਕਿਹਾ । ਅਲੈਕਸਾ ਦੇ ਵੱਲੋ ਕੱਢੀ ਗਈ ਕੁੱਤੇ ਦੀ ਅਵਾਜ਼ ਸੁਣ ਕੇ ਛੱਤ ਦੇ ਵੱਲ ਭੱਜ ਗਏ ।