Punjab

ਮੁੱਖ ਮੰਤਰੀ ਦਾ ਪਰਿਵਾਰ ਜਲੰਧਰ ਪੱਛਮੀ ਦੀ ਚੋਣ ਲਈ ਹੋਇਆ ਸਰਗਰਮ

ਜਲੰਧਰ ਪੱਛਮੀ ਚੋਣਾਂ ਨੂੰ ਲੈ ਕੇ ਮੈਦਾਨ ਭਖ ਚੁੱਕਾ ਹੈ। ਹਰ ਪਾਰਟੀ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਗਾ ਰਹੀ ਹੈ। ਆਮ ਆਦਮੀ ਪਾਰਟੀ ਦੀ ਕਮਾਨ ਖੁਦ ਮੁੱਖ ਮੰਤਰੀ ਨੇ ਸੰਭਾਲੀ ਹੋਈ ਹੈ। ਮੁੱਖ ਮੰਤਰੀ ਖੁਦ ਜਲੰਧਰ ਵਿੱਚ ਕਿਰਾਏ ਉੱਤੇ ਘਰ ਲੈ ਕੇ ਚੋਣ ਸਰਗਰਮੀ ਦੇਖ ਰਹੇ ਹਨ। ਮੁੱਖ ਮੰਤਰੀ ਦੇ ਪਰਿਵਾਰਿਕ ਮੈਂਬਰ ਵੀ ਇਸ ਚੋਣ ਵਿੱਚ ਪ੍ਰਚਾਰ ਕਰ ਰਹੇ ਹਨ। ਮੁੱਖ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਇਸ ਚੋਣ ਵਿੱਚ ਸਰਗਰਮ ਦਿਖਾਈ ਦੇ ਰਹੇ ਹਨ। ਦੋਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਮੁੱਖ ਮੰਤਰੀ ਵੱਲੋਂ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਕਿਉਂਕਿ ਪਾਰਟੀ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਕਾਫੀ ਵੱਡੇ ਅੰਤਰ ਨਾਲ ਹਾਰੀ ਸੀ। ਇਸ ਕਰਕੇ ਮੁੱਖ ਮੰਤਰੀ ਪਾਰਟੀ ਵਰਕਰਾਂ ਦਾ ਡਿੱਗਾ ਮਨੋਬਲ ਉੱਚਾ ਚੁੱਕਣ ਲਈ ਇਸ ਸੀਟ ਨੂੰ ਜਿੱਤਣਾ ਚਾਹੁੰਦੇ ਹਨ। ਇਸ ਲਈ ਮੁੱਖ ਮੰਤਰੀ ਦੇ ਪਰਿਵਾਰਿਕ ਮੈਂਬਰ ਵੀ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ –  ਸੁਖਦੇਵ ਸਿੰਘ ਭੌਰ ਨੇ ਅਕਾਲੀ ਦਲ ਨੂੰ ਲਿਆ ਆੜੇ ਹੱਥੀਂ, ਬਾਗੀ ਧੜਾ ਵੀ ਨਹੀਂ ਬਖਸਿਆ