ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( cm bhagwant maan ) ਸ਼ਹੀਦ ਕਰਤਾਰ ਸਿੰਘ ਸਰਾਭਾ ( SHAHEED Kartar Singh Sarabha ) ਦਾ ਬਰਸੀ ਮੌਕੇ ਉਹਨਾਂ ਦੇ ਜੱਦੀ ਪਿੰਡ ਸਰਾਭਾ ਪਹੁੰਚੇ ਹਨ । ਇਸ ਮੌਕੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਨੂੰ ਯਾਦ ਕਰਨ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਹੀਦਾਂ ਦੀ ਬਦੋਲਤ ਹੀ ਇਹ ਪਿੰਡ ਸਾਰੀ ਦੁਨਿਆ ਵਿੱਚ ਜਾਣੇ ਜਾਂਦੇ ਹਨ ਤੇ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ।
ਉਹਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪਿਛਲੇ ਸਮਿਆਂ ਵਿੱਚ ਇਥੇ ਕੋਈ ਵੀ ਸਿਆਸੀ ਲੀਡਰ ਨਹੀਂ ਆਇਆ ਹੈ। ਉਹਨਾਂ ਇਸ ਦੌਰਾਨ ਚੱਲ ਰਹੇ ਮੈਚਾਂ ਨੂੰ ਦੇਖ ਕੇ ਖੁਸ਼ੀ ਪ੍ਰਗਟਾਈ ਕਿ ਇਹਨਾਂ ਵਿੱਚੋਂ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਮਿਲਣਗੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਇਹ ਕੌਸ਼ਿਸ਼ ਕੀਤੀ ਹੈ ਕਿ ਪੰਜਾਬ ਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋ ਸਕਣ।
ਹਲਵਾਰਾ ਏਅਰਪੋਰਟ ਜਲਦੀ ਹੀ ਸਿਵਲ ਏਅਰਪੋਰਟ ਵਿਚ ਹੋਵੇਗਾ ਤਬਦੀਲ
ਅੰਤਰਰਾਸ਼ਟਰੀ ਉਡਾਣਾਂ ਚੱਲਣ ਨਾਲ ਇਲਾਕਾ-ਵਾਸੀਆਂ ਨੂੰ ਮਿਲੇਗੀ ਸਹੂਲਤ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ
–CM @BhagwantMann pic.twitter.com/8OugKIkm0i— AAP Punjab (@AAPPunjab) November 16, 2022
ਇਸ ਮੌਕੇ ਉਹਨਾਂ ਇਹ ਖੁਸ਼ਖਬਰੀ ਵੀ ਸਾਰਿਆਂ ਨਾਲ ਸਾਂਝੀ ਕੀਤੀ ਹੈ ਕਿ ਹਲਵਾਰੇ ਦੇ ਏਅਰਪੋਰਟ ਨੂੰ ਜਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ। ਇਸ ਲਈ 161 ਏਕੜ ਜ਼ਮੀਨ ਏਕੁਆਇਰ ਹੋ ਗਈ ਹੈ ਤੇ ਕੇਂਦਰ ਤੋਂ ਵੀ ਇਸ ਸਬੰਧ ਵਿੱਚ ਮੰਜੂਰੀ ਮਿਲ ਗਈ ਹੈ। ਕਰੀਬ 48 ਕਰੋੜ 90 ਲੱਖ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦਾ ਟਰਮੀਨਲ ਜਲਦੀ ਬਣ ਜਾਵੇਗਾ। ਇਸ ਦੀ ਇਮਾਰਤ ਦਾ ਕੰਮ ਪੰਜਾਬ ਸਰਕਾਰ ਜਲਦ ਕਰਵਾਏਗੀ।
ਭਾਰਤ ਰਤਨ ਅਵਾਰਡ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਲਾਲਾ ਲਾਜਪਤ ਰਾਏ ਵਰਗੀਆਂ ਸਖ਼ਸ਼ੀਅਤਾਂ ਨੂੰ ਦਿੱਤਾ ਜਾਵੇ
ਇਸ ਨਾਲ਼ ਲੋਕਾਂ ਦੇ ਦਿਲਾਂ ਵਿੱਚ ਭਾਰਤ ਰਤਨ ਅਵਾਰਡ ਦੀ ਇੱਜਤ ਹੋਰ ਵਧੇਗੀ।
–CM @BhagwantMann pic.twitter.com/gmPdxcDNSc— AAP Punjab (@AAPPunjab) November 16, 2022
ਇਸ ਤੋਂ ਇਲਾਵਾ ਹਲਵਾਰਾ ਏਅਰਪੋਰਟ ਜਲਦੀ ਹੀ ਸਿਵਲ ਏਅਰਪੋਰਟ ਵਿੱਚ ਬਦਲ ਜਾਵੇਗਾ ਤੇ ਇਥੋਂ ਵੀ ਉਡਾਣਾਂ ਸ਼ੁਰੂ ਹੋਣਗੀਆਂ ਤੇ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਇਸ ਦਾ ਸਨਅਤੀ ਸ਼ਹਿਰ ਲੁਧਿਆਣੇ ਨੂੰ ਕਾਫੀ ਫਾਇਦਾ ਹੋਵੇਗਾ।ਇਹ ਐਲਾਨ ਵੀ ਮੁੱਖ ਮੰਤਰੀ ਮਾਨ ਨੇ ਇਥੇ ਕੀਤਾ ਹੈ।
ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀ ਮੰਗ ਤੇ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦੀ ਹਾਲਤ ਨੂੰ ਵੀ ਸੁਧਾਰਿਆ ਜਾਵੇਗਾ ਤੇ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਨੂੰ ਵੀ ਪੂਰਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹੋਰ ਵੀ ਕਈ ਸਥਾਨਕ ਸਮੱਸਿਆਵਾਂ ਦਾ ਹੱਲ ਕਰਨ ਦਾ ਵੀ ਮੁੱਖ ਮੰਤਰੀ ਪੰਜਾਬ ਨੇ ਭਰੋਸਾ ਦਿਵਾਇਆ ਹੈ।
ਉਹਨਾਂ ਆਪਣੇ ਸੰਬੋਧਨ ਦੇ ਅਖੀਰ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਹਾਂ ਤੇ ਇਹ ਦਿਨ ਦੇਖ ਰਹੇ ਹਾਂ । ਇਹਨਾਂ ਦੀ ਜ਼ਜਬਾ ਬਹੁਤ ਪੱਕਾ ਸੀ,ਇਸੇ ਲਈ ਸਾਨੂੰ ਆਜ਼ਾਦੀ ਮਿਲੀ ਹੈ।
ਉਹਨਾਂ ਇਹ ਵੀ ਕਿਹਾ ਹੋਏ ਕਿਹਾ ਹੈ ਕਿ ਸਾਡੇ ਸ਼ਹੀਦ ਸਾਡੇ ਅਨਮੋਲ ਰਤਨ ਹਨ ,ਇਹਨਾਂ ਨੂੰ ਹੀ ਭਾਰਤ ਰਤਨ ਜਿਹੇ ਐਵਾਰਡ ਮਿਲਣਾ ਚਾਹਿਦਾ ਹੈ। ਇਹ ਮੰਗ ਵੀ ਭਾਰਤ ਸਰਕਾਰ ਕੋਲ ਕੀਤੀ ਜਾਵੇਗੀ।