The Khalas Tv Blog Punjab ਪੰਜਾਬ ਦੇ ਹੁਣ ਤੱਕ ਦੇ ਮੁੱਖ ਮੰਤਰੀ
Punjab

ਪੰਜਾਬ ਦੇ ਹੁਣ ਤੱਕ ਦੇ ਮੁੱਖ ਮੰਤਰੀ

‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਨੇ ਅੱਜ ਪੰਜਾਬ 18ਵੇਂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਇੱਕ ਨਵੰਬਰ 1966 ਨੂੰ ਗੁਰਮੁੱਖ ਸਿੰਘ ਮੁਸਾਫਿਰ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ ਇੱਕ ਨਵੰਬਰ 1966 ਤੋਂ 8 ਮਾਰਚ 1967 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਤੋਂ ਬਾਅਦ ਗੁਰਨਾਮ ਸਿੰਘ 08 ਮਾਰਚ 1967 ਤੋਂ  25 ਨਵੰਬਰ 1967 ਤੱਕ ਪੰਜਾਬ ਦੇ ਦੂਜੇ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਲਛਮਣ ਸਿੰਘ ਗਿੱਲ 25 ਨਵੰਬਰ ਤੋਂ 1967 ਤੋਂ ਲੈ ਕੇ 23 ਅਗਸਤ 1968 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। 25 ਨਵੰਬਰ 1967 ਤੋਂ ਲੈ ਕੇ 23 ਅਗਸਤ 1968 ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਰਿਹਾ ।

17 ਫਰਵਰੀ 1969 ਤੋਂ ਲੈ ਕੇ 27 ਮਾਰਚ 1970 ਤੱਕ ਗੁਰਨਾਮ ਸਿੰਘ  ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ 27 ਮਾਰਚ 1970 ਤੋਂ ਲੈ ਕੇ 14 ਜੂਨ 1971 ਤੱਕ ਪ੍ਰਕਾਸ਼ ਸਿੰਘ ਬਾਦਲ  ਪੰਜਵੇਂ ਮੁੱਖ ਮੰਤਰੀ ਰਹੇ। 14 ਜੂਨ 1971  ਤੋਂ ਲੈ ਕੇ 17 ਮਾਰਚ 1972 ਤੱਕ ਰਾਸ਼ਟਰਪਤੀ ਸ਼ਾਸਨ ਰਿਹਾ । 17 ਮਾਰਚ 1972  ਤੋਂ ਲੈ ਕੇ 30 ਅਪ੍ਰੈਲ 1977 ਤੱਕ ਜ਼ੈਲ ਸਿੰਘ  ਪੰਜਾਬ ਦੇ ਛੇਵੇਂ ਮੁੱਖ ਮੰਤਰੀ ਰਹੇ । 30 ਅਪ੍ਰੈਲ 1977 ਤੋਂ ਲੈ ਕੇ 20 ਜੂਨ 1977 ਤੱਕ ਰਾਸ਼ਟਰਪਤੀ ਸ਼ਾਸਨ  ਰਿਹਾ।

20 ਜੂਨ 1977  ਤੋਂ ਲੈ ਕੇ 20 ਜੂਨ 1980 ਤੱਕ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸੱਤਵੇਂ ਮੁੱਖ ਮੰਤਰੀ ਰਹੇ। 06 ਅਕਤੂਬਰ 1983 ਤੋਂ 29 ਸਤੰਬਰ 1985 ਤੱਕ ਰਾਸ਼ਟਰਪਤੀ ਸ਼ਾਸਨ ਰਿਹਾ। 29 ਸਤੰਬਰ 1985 ਤੋਂ  11 ਜੂਨ 1987 ਤੱਕ  ਸੁਰਜੀਤ ਸਿੰਘ ਬਰਨਾਲਾ  ਪੰਜਾਬ ਦੇ ਮੁੱਖ ਮੰਤਰੀ ਰਹੇ। 11 ਜੂਨ 1987 ਤੋਂ 25 ਫਰਵਰੀ 1992 ਤੱਕ ਰਾਸ਼ਟਰਪਤੀ ਸ਼ਾਸਨ ਰਿਹਾ । 25 ਫਰਵਰੀ 1992  ਤੋਂ ਲੈ ਕੇ 31 ਅਗਸਤ 1995 ਤੱਕ ਬੇਅੰਤ ਸਿੰਘ ਮੁੱਖ ਮੰਤਰੀ ਰਹੇ। 31 ਅਗਸਤ 1995 ਤੋਂ  21 ਨਵੰਬਰ 1996  ਹਰਚਰਨ ਸਿੰਘ ਬਰਾੜ  ।21 ਨਵੰਬਰ 1996 ਤੋਂ  11 ਫਰਵਰੀ 1997 ਤੱਕ ਰਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਕ ਮੰਤਰੀ ਰਹੇ।

12 ਫਰਵਰੀ 1997 ਤੋਂ ਲੈ ਕੇ 26 ਫਰਵਰੀ 2002 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ। 26 ਫਰਵਰੀ 2002 ਤੋਂ  01 ਮਾਰਚ 2007 ਤੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ।  01 ਮਾਰਚ 2007 ਤੋਂ 14 ਮਾਰਚ 2012  ਪ੍ਰਕਾਸ਼ ਸਿੰਘ ਬਾਦਲ । 14 ਮਾਰਚ 2012 ਤੋਂ  16 ਮਾਰਚ 2017 ਤੱਕ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ  ਰਹੇ।  16 ਮਾਰਚ 2017 ਤੋਂ ਲੈ ਕੇ 18 ਸਤੰਬਰ 2021 ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ। ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ 20 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ। ਅੱਜ 16 ਮਾਰਚ ਨੂੰ ਭਗਵੰਤ ਮਾਨ ਨੇ ਪੰਜਾਬ 18ਵੇਂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। 

 
Exit mobile version