Punjab

ਮੁੱਖ ਮੰਤਰੀ ਮਾਨ ਆਪਣੇ ਅਕਾਵਾਂ ਨੂੰ ਖੁਸ਼ ਕਰਨਾ ਛੱਡੇ : ਪ੍ਰਤਾਪ ਬਾਜਵਾ

ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ  ਅਤੇ ਕਾਂਗਰਸ ਦੇ ਵਿਧਾਇਕ ਪ੍ਰਤਾਪ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਸ਼ੈਲੀ ਤੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਮਝਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਦਾ ਆਗੂ ਵੀ ਸਰਕਾਰ ਦਾ ਹਿੱਸਾ ਹੁੰਦਾ ਹੈ। ਵਿਧਾਨਸਭਾ ਚ ਵੀ ਮੁੱਖ ਮੰਤਰੀ ਦੇ ਨਾਲ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਲੱਗਦੀ ਹੈ ਪਰ ਕੁਝ ਦਿਨ ਪਹਿਲਾਂ ਉਹਨਾਂ ਵਿਕਾਸ ਕੰਮਾਂ ਦੇ ਸਬੰਧੀ ਧਾਰੀਵਾਲ ਚ ਜ਼ਿਲ੍ਹਾ ਅਧਿਕਾਰੀਆਂ ਦੀ ਬੈਠਕ ਬੁਲਾਈ ਸੀ।ਪਰ ਆਮ ਆਦਮੀ ਪਾਰਟੀ ਦੇ ਇੱਕ ਨੁਮਾਇੰਦੇ ਨੇ ਸਰਕਾਰ ਨੂੰ ਕਹਿ ਕੇ ਅਧਿਕਾਰੀਆਂ ਨੂੰ ਮੀਟਿੰਗ ਚ ਜਾਣ ਤੋਂ ਰੋਕ ਦਿੱਤਾ ਜੋ ਕਿ ਗਲਤ ਰਿਵਾਇਤ ਹੈ। ਉਹਨਾਂ ਇਸ ਸਬੰਧੀ ਸਪੀਕਰ ਨੂੰ ਚਿੱਠੀ ਲਿਖੀ ਹੈ ਤੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਦੀ ਅਪੀਲ ਕੀਤੀ ਹੈ।

ਇਸੇ ਦੌਰਾਨ ਉਨ੍ਹਾਂ ਨੇ ਟਵੀਟ ਕਰਦਿਆਂ ਹੋਏ ਭਗਵੰਤ ਮਾਨ ‘ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਮੈਂ ਤਾਕੀਦ ਕਰਦਾ ਹਾਂ ਭਗਵੰਤ ਮਾਨ ਜੀ ਸਾਡੇ ਪੰਜਾਬ ਪੁਲਿਸ ਅਫਸਰਾਂ ਨੂੰ ਅਰਵਿੰਦ ਕੇਜਰੀਵਾਲ ਦੀ ਪ੍ਰਾਈਵੇਟ ਮਿਲੀਸ਼ੀਆ ਵਿੱਚ ਨਾ ਘਟਾਓ। ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਦਾ ਸਾਰਾ ਤਮਾਸ਼ਾ ਦਿੱਲੀ ਵਿੱਚ ‘ਆਪ’ ਦੇ ਆਕਾਵਾਂ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਹੈ। ਦਿੱਲੀ ਵਿੱਚ ਤੁਹਾਡੇ ਮਾਲਕਾਂ ਨੂੰ ਖੁਸ਼ ਨਾ ਕਰਨ ਵਾਲੇ ਸ਼ਾਸਨ ‘ਤੇ ਧਿਆਨ ਦਿਓ।