The Khalas Tv Blog Punjab ਮੁੱਖ ਮੰਤਰੀ ਮਾਨ ਨੇ ਕੀਤਾ ਸੂਬੇ ਵਿੱਚ ਸਭ ਕੁਝ ਸਹੀ ਹੋਣ ਦਾ ਕੀਤਾ ਦਾਅਵਾ,ਟਵੀਟਰ ‘ਤੇ ਸਾਂਝੀ ਕੀਤੀ ਪੋਸਟ
Punjab

ਮੁੱਖ ਮੰਤਰੀ ਮਾਨ ਨੇ ਕੀਤਾ ਸੂਬੇ ਵਿੱਚ ਸਭ ਕੁਝ ਸਹੀ ਹੋਣ ਦਾ ਕੀਤਾ ਦਾਅਵਾ,ਟਵੀਟਰ ‘ਤੇ ਸਾਂਝੀ ਕੀਤੀ ਪੋਸਟ

ਚੰਡੀਗੜ੍ਹ :  ਪੰਜਾਬ ਵਿੱਚ ਆਪ ਸਰਕਾਰ ਦੇ ਆਉਂਦਿਆਂ ਹੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਸੁਧਰੀ ਹੈ। ਇਹ ਦਾਅਵਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਪਾਈ ਆਪਣੀ ਇੱਕ ਪੋਸਟ ਵਿੱਚ ਕੀਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਪੰਜਾਬ ‘ਚ ਆਪਸੀ ਭਾਈਚਾਰਕ ਸਾਂਝ ਕਾਇਮ ਸੀ ਤੇ ਰਹੇਗੀ।

ਪੰਜਾਬ ‘ਚ ਅਮਨ ਕਾਨੂੰਨ ਕਾਇਮ ਰੱਖਣਾ ਸਰਕਾਰ ਦਾ ਫ਼ਰਜ਼ ਤੇ ਜ਼ਿੰਮੇਵਾਰੀ ਹੈ। ਇਸ ਧਰਤੀ ‘ਤੇ ਨਫ਼ਰਤ ਦੇ ਬੀਜਾਂ ਤੋਂ ਬਿਨ੍ਹਾਂ ਬਾਕੀ ਸਭ ਉੱਗ ਪੈਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਆਪਣੇ ਟਵੀਟ ਵਿੱਚ ਕਰਦਿਆਂ ਮਾਨ ਨੇ ਲਿਖਿਆ ਹੈ ਕਿ ਉਹਨਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਤੇ ਪੰਜਾਬ ‘ਚ ਨਫ਼ਰਤ ਦੇ ਬੀਜ ਨਹੀਂ ਉੱਗਣਗੇ।

ਆਪਣੇ ਇਸ ਟਵੀਟ ਦੇ ਨਾਲ ਉਹਨਾਂ ਇੱਕ ਅਖਬਾਰ ਵਿੱਚ ਛਪੀ ਖ਼ਬਰ ਨੂੰ ਵੀ ਸਾਂਝੀ ਕੀਤੀ ਹੈ । ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਰੁਸਤ ਹੋਈ ਹੈ। ਇਸ ਤੋਂ ਇਲਾਵਾ ਅਪਰਾਧਿਕ ਮਾਮਲੇ ਨਿਪਟਾਏ ਗਏ ਹਨ । ਗੈਂਗਸਟਰਾਂ ਤੇ ਨਸ਼ਿਆਂ ਵਿਰੁਧ ਕਾਰਵਾਈ ਕੀਤੀ ਗਈ ਹੈ ਤੇ ਸਾਲ 2021 ਤੇ 2022 ਦੀ ਤੁਲਨਾ ਕੀਤੀ ਗਈ ਹੈ।GOVERB

Exit mobile version