‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਨੂੰ ਲੈ ਕੇ ਸਰਕਾਰ ਸਵਾਲਾਂ ਵਿਚਾਲੇ ਘਿਰੀ ਹੋਈ ਹੈ। ਇਸ ਵਿਚਾਲੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਹਨ। ਹਾਲਾਂਕਿ ਦੋਵਾਂ ਆਗੂਆਂ ਦੀ ਮੀਟਿੰਗ ਦੇ ਅਜੰਡੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਮੌਜੂਦ ਹਨ।
![](https://khalastv.com/wp-content/uploads/2022/06/ਬੰਬੀਹਾ-ਗੈਂਗ-ਦੀ-ਇੱਕ-ਹੋਰ-ਧਮਕੀ-ਸਿੱਧੂ-ਦੇ-ਕਾਤਲਾਂ-ਦਾ-ਨਾਂ-ਦੱਸਣ-ਵਾਲੇ-ਨੂੰ-ਦੇਵਾਂਗੇ-ਇਨਾਮ-19.jpg)