Punjab

ਆਖਿਰ ਮੁੱਖ ਮੰਤਰੀ ਮਾਨ ਮੂਸੇਵਾਲਾ ਦੇ ਘਰ ਵੰਡਾ ਆਏ ਦੁੱਖ

ਦ ਖ਼ਾਲਸ ਬਿਊਰੋ : ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਪੰਜ ਦਿੰਨ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ ਹਨ। ਇਸ ਤੋਂ ਪਹਿਲਾਂ ਹੀ ਪਿੰਡ ਮੂਸਾ ਦੇ ਲੋਕਾਂ ਵੱਲੋਂ ਵਿਰੋਧ ਪ੍ਰਦ ਰਸ਼ਨ ਸ਼ੁਰੂ ਕਰ ਦਿੱਤਾ ਗਿਆ। ਪਿੰਡ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਮਾਨ ਦੇ ਖਿਲਾਫ ਗੁੱਸਾ ਜ਼ਾਹਰ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ।

 ਰੋਹ ’ਚ ਆਏ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਰਿਸ਼ਤੇਦਾਰਾਂ ਤੱਕ ਨੂੰ ਅੰਦਰ ਨਹੀਂ ਦਾਖਲ ਹੋਣ ਜਾ ਰਿਹਾ।
                     

 ਨਾਰਾਜ਼ ਲੋਕਾਂ ਨੇ ਪ੍ਰਦਰ ਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਉਹ ਭਗਵੰਤ ਮਾਨ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦੇਣਗੇ। ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਦੋ ਸ਼ ਲਾਏ ਅਤੇ ਕਿਹਾ ਕਿ ਮੂਸੇਵਾਲਾ ਦਾ ਕਤਲ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਖਰੀਆਂ ਸੁਣਾ ਦਿੱਤੀਆਂ ਕਿ ਜੇਕਰ ਪੁਲਿਸ ਸੁਰੱਖਿਆ ਨਾਂ ਹਟਾਈ ਹੁੰਦੀ ਤਾਂ ਅੱਜ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਵਿਚਕਾਰ ਹੋਣਾ ਸੀ। ਉਨ੍ਹਾਂ ਕਿਹਾ ਕਿ ਦੋ ਪੁਲਿਸ ਮੁਲਾਜਮ ਵਾਪਿਸ ਸੱਦਣ ਵਾਲੀ ਸਰਕਾਰ ਅੱਜ ਹਜਾਰਾਂ ਪੁਲਿਸ ਮੁਲਾਜਮਾਂ ਨੂੰ ਤਾਇਨਾਤ ਕਰ ਰਹੀ ਹੈ ਕੀ ਇਸ ਨਾਲ ਖਜਾਨੇ ਤੇ ਬੋਝ ਨਹੀਂ ਪੈਂਦਾ ਹੈ।

ਜਾਣਕਾਰੀ ਮੁਤਾਬਿਕ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਪੁਲਿਸ ਦੀ ਸੁਰੱਖਿਆ ਤੋਂ ਦੁਖੀ ਪਿੰਡ ਵਾਸੀਆਂ ਨੇ ਆਪ ਵਿਧਾਇਕ ਦੇ ਖ਼ਿ ਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਮੁੱਖ ਮੰਤਰੀ ਨੂੰ ਮਿਲਣ ਦੇ ਬਹਾਨੇ ਮੂਸੇਵਾਲਾ ਦੇ ਰਿਸ਼ਤੇਦਾਰਾਂ ਨੂੰ ਘਰ ਦੇ ਅੰਦਰ ਜਾਣ ਤੋਂ ਰੋਕਿਆ। ਵਿਧਾਇਕ ਨੇ ਹੱਥ ਜੋੜ ਕੇ ਲੋਕਾਂ ਤੋਂ ਮੁਆਫੀ ਮੰਗੀ ਅਤੇ ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਮੂਸੇਵਾਲਾ ਦੀ ਐਤਵਾਰ ਸ਼ਾਮ ਨੂੰ ਹਮ ਲਾਵਰਾਂ ਨੇ ਗੋ ਲੀਆਂ ਮਾ ਰ ਕੇ ਹੱ ਤਿਆ ਕਰ ਦਿੱਤੀ ਸੀ। ਮਾਨ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਸੀ। ਹਾਲਾਂਕਿ ਕ ਤਲ ਦੇ ਸਮੇਂ ਮੂਸੇਵਾਲਾ ਦਾ ਕੋਈ ਵੀ ਗੰ ਨਮੈਨ ਨਾਲ ਨਹੀਂ ਸੀ। ਇਸ ਸਬੰਧੀ ਪਰਿਵਾਰ ਅੰਦਰ ਵੀ ਸਰਕਾਰ ਪ੍ਰਤੀ ਨਾਰਾਜ਼ਗੀ ਹੈ