The Khalas Tv Blog India ਮੁੱਖ ਮੰਤਰੀ ਖੱਟਰ ਨੇ ਡੱਬਵਾਲੀ ਨੂੰ ਪੁਲਿਸ ਜ਼ਿਲ੍ਹਾ ਬਣਾਉਣ ਦਾ ਕੀਤਾ ਐਲਾਨ
India

ਮੁੱਖ ਮੰਤਰੀ ਖੱਟਰ ਨੇ ਡੱਬਵਾਲੀ ਨੂੰ ਪੁਲਿਸ ਜ਼ਿਲ੍ਹਾ ਬਣਾਉਣ ਦਾ ਕੀਤਾ ਐਲਾਨ

Chief Minister Khattar announced to make Dabwali a police district

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM ਮਨੋਹਰ ਲਾਲ) ਜਨ ਸੰਵਾਦ ਪ੍ਰੋਗਰਾਮ ਤਹਿਤ ਸਰਸਾ ਜ਼ਿਲ੍ਹੇ ਦੇ 3 ਦਿਨਾਂ ਦੌਰੇ ‘ਤੇ ਹਨ। ਮੁੱਖ ਮੰਤਰੀ ਨੇ ਐਤਵਾਰ ਨੂੰ ਡੱਬਵਾਲੀ ਲਈ ਵੱਡਾ ਐਲਾਨ ਕੀਤਾ। ਮੁੱਖ ਮੰਤਰੀ ਨੇ ਡੱਬਵਾਲੀ ਨੂੰ ਪੁਲਿਸ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ। ਜਿਸ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਇਹ ਕਦਮ ਇਸ ਖੇਤਰ ਵਿੱਚ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਹਾਈ ਸਿੱਧ ਹੋਵੇਗਾ। ਇਸ ਦੇ ਨਾਲ ਹੀ ਡੱਬਵਾਲੀ ਮੰਡੀ ਦੇ ਵਿਸਥਾਰ ਦਾ ਐਲਾਨ ਕੀਤਾ ਅਤੇ ਇਲਾਕੇ ਲਈ 104 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ

ਨਸ਼ਿਆਂ ਦੀ ਬੰਦਰਗਾਹ ਵਜੋਂ ਬਦਨਾਮ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਰਹੱਦੀ ਇਲਾਕੇ ਡੱਬਵਾਲੀ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹਰਿਆਣਾ ਸਰਕਾਰ ਨੇ ਪੁਲਿਸ ਜ਼ਿਲ੍ਹਾ ਬਣਾ ਦਿੱਤਾ ਹੈ ।

ਖੱਟਰ ਨੇ ਕਿਹਾ ਕਿ ਇਸ ਨਾਲ ਨਸ਼ਿਆਂ ਨੂੰ ਨੱਥ ਪਾਉਣ ਲਈ ਵੱਧ ਪੁਲਿਸ ਅਮਲਾ ਅਤੇ ਹੋਰ ਸਾਧਨ ਮੁਹੱਈਆ ਹੋਣਗੇ। ਜਨਸੰਵਾਦ ਵਿਚ ਭੀੜ ਵਿਚ ਬੈਠੇ ਸੀਨੀਅਰ ‘ਆਪ’ ਆਗੂ ਕੁਲਦੀਪ ਗਦਰਾਣਾ ਆਪਣੀ ਗੱਲ ਰੱਖਣ ਲਈ ਖੜ੍ਹੇ ਹੋਏ ਤਾਂ ਪਹਿਲਾਂ ਤੋਂ ਘੇਰਾ ਪਾ ਕੇ ਬੈਠੇ ਮੁੱਖ ਮੰਤਰੀ ਦਸਤੇ ਦੇ ਮੁਲਾਜ਼ਮ ਅਤੇ ਪੁਲਿਸ ਅਮਲਾ ਉਨ੍ਹਾਂ ਨੂੰ ਜਬਰੀ ਬਾਹਰ ਲੈ ਗਏ।

ਮੁੱਖ ਮੰਤਰੀ ਨੇ ਵੀ ਸਟੇਜ ਤੋਂ ਕਿਹਾ ਕਿ ‘ਆਪ’ ਆਗੂ ਜਨਸੰਵਾਦ ਵਿਚ ਸਿਆਸੀ ਲਾਹੇ ਲਈ ਵਿਘਨ ਪਾਉਣ ਲਈ ਪੁੱਜਿਆ ਹੈ, ਇਸ ਨੂੰ ਬਾਹਰ ਲੈ ਕੇ ਜਾਓ। ਮੁੱਖ ਮੰਤਰੀ ਦੇ ਜਨਸੰਵਾਦ ਦੌਰੇ ਤੋਂ ਪਹਿਲਾਂ ਪਿੰਡ ਡੱਬਵਾਲੀ ਦੇ ਬੱਸ ਅੱਡੇ ’ਤੇ ਮੁੱਖ ਮੰਤਰੀ ਦੇ ਦੌਰੇ ਦਾ ਵਿਰੋਧ ਕਰਦੇ ਡੇਢ-ਦੋ ਸੌ ਕਿਸਾਨਾਂ ਅਤੇ ਆਸ਼ਾ ਵਰਕਰਾਂ ਔਰਤਾਂ ਅਤੇ ਮਰਦਾਂ ’ਤੇ ਪੁਲਿਸ ਨੇ ਲਾਠੀਚਾਰਜ ਕੀਤਾ ਜਿਨ੍ਹਾਂ ਵਿਚੋਂ ਕਰੀਬ 45-46 ਔਰਤਾਂ ਅਤੇ ਪੁਰਸ਼ਾਂ ਨੂੰ ਪੁਲਿਸ ਬੱਸਾਂ ਵਿੱਚ ਬਿਠਾ ਕੇ ਸਿਰਸਾ ਪੁਲਿਸ ਲਾਈਨ ਲੈ ਗਈ। ਇਸ ਤੋਂ ਇਲਾਵਾ ਕਿਸਾਨਾਂ ਦੇ ਇਕ ਧੜੇ ਨੇ ਸਰ੍ਹੋਂ ਵੇਚਣ ਵਿਚ ਦਿੱਕਤਾਂ ਖਿਲਾਫ ਪਿੰਡ ਮਿੱਠੜੀ ਵਿਚ ਮੁੱਖ ਮੰਤਰੀ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਜਤਾਇਆ।

 

Exit mobile version