The Khalas Tv Blog Punjab ਮੁੱਖ ਮੰਤਰੀ ਨੇ ਐਂਟੀ ਨਾਰਕੋਟਿਸਕ ਟਾਸਕ ਫੋਰਸ ਦੀ ਇਮਾਰਤ ਦਾ ਕੀਤਾ ਉਦਘਾਟਨ
Punjab

ਮੁੱਖ ਮੰਤਰੀ ਨੇ ਐਂਟੀ ਨਾਰਕੋਟਿਸਕ ਟਾਸਕ ਫੋਰਸ ਦੀ ਇਮਾਰਤ ਦਾ ਕੀਤਾ ਉਦਘਾਟਨ

ਬਿਊਰੋ ਰਿਪੋਰਟ –  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਨਸ਼ਿਆਂ ਖਿਲਾਫ ਬਣਾਈ ਐਂਟੀ ਨਾਰਕੋਟਿਸਕ ਟਾਸਕ ਫੋਰਸ (Anti-Narcotics Task Force) ਦੀ ਇਮਾਰਤ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਨਸ਼ਿਆਂ ਖਿਲਾਫ ਲਗਾਤਾਰ ਲੜਾਈ ਲੜ ਰਿਹਾ ਹੈ। ਪਿਛਲੇ ਕਈ ਮਹਿਨਿਆਂ ਤੋਂ ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ 400 ਕਰੋੜ ਦੇ ਕਰੀਬ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸਪੈਸ਼ਲ ਟਾਸਕ ਫੋਰਸ ਨਾਮ ਦੀ ਪੁਲਿਸ ਸੀ ਜਿਸ ਨੂੰ ਅਪਡੇਟ ਕਰਦੇ ਹੋਏ ਐਂਟੀ ਨਾਰਕੋਟਿਸਕ ਟਾਸਕ ਫੋਰਸ ਬਣਾ ਦਿੱਤਾ ਗਿਆ ਹੈ। ਐਂਟੀ ਨਾਰਕੋਟਿਸਕ ਟਾਸਕ ਫੋਰਸ ਹੁਣ ਸਪੈਸ਼ਲ ਟਾਸਕ ਫੋਰਸ ਦੀ ਜਗਾ ਲਵੇਗੀ। ਇਸ ਵਿੱਚ ਤਜਰਬੇਕਾਰ ਮੁਲਾਜ਼ਮ ਭਰਤੀ ਕੀਤੇ ਹਨ। ਪਹਿਲਾਂ ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ 400 ਸੀ, ਜਿਸ ਨੂੰ ਹੁਣ ਵਧਾ ਕੇ 800 ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਂਟੀ ਨਾਰਕੋਟਿਸਕ ਟਾਸਕ ਫੋਰਸ ਦੇ 800 ਮੁਲਾਜ਼ਮ ਖੁਦ ਇਸ ਦੇ ਆਪਣੇ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਇਮਾਰਤ ਵਿੱਚ ਨਵੀਂ ਤਕਨੀਕ ਦੇ ਕੰਪਿਊਟਰ ਰੱਖੇ ਹੋਏ ਹਨ ਅਤੇ 90 ਲੱਖ ਰੁਪਏ ਦੀ ਲਾਗਤ ਨਾਲ ਇਸ ਇਮਾਰਤ ਨੂੰ ਤਿਆਰ ਕੀਤਾ ਗਿਆ ਹੈ। 

ਪੰਜਾਬ ਸਰਕਾਰ ਨੇ ਐਂਟੀ ਡਰੱਗ ਹੈਲਪਲਾਈਨ ਵਸਟਐਪ ਚੈਟ ਨੰਬਰ ਜਾਰੀ ਕਰਦਿਆਂ ਕਿਹਾ ਕਿ ਇਸ ਨੰਬਰ ‘ਤੇ ਕੋਈ ਵੀ ਜਾਣਕਾਰੀ ਦੇ ਸਕਦਾ ਹੈ ਅਤੇ ਲੈ ਸਕਦਾ ਹੈ। 9779100200 ਨੰਬਰ ‘ਤੇ ਕੋਈ ਵੀ ਸਵਾਲ ਕਰ ਸਕਦਾ ਹੈ। ਕੰਟਰੋਲ ਰੂਮ ਵਿੱਚੋਂ ਅਧਿਕਾਰੀ ਇਸ ਦਾ ਜਵਾਬ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 12 ਕਰੋੜ ਰੁਪਏ ਨਵੇਂ ਉਪਕਰਨ ਖਰੀਦਣ ਦੇ ਨਾਲ-ਨਾਲ 14 ਨਵੀਆਂ ਮਹਿੰਦਰਾਂ ਗੱਡੀਆਂ ਵੀ ਐਂਟੀ ਨਾਰਕੋਟਿਸਕ ਟਾਸਕ ਫੋਰਸ ਨੂੰ ਲੈ ਕੇ ਦਿੱਤੀਆਂ ਹਨ। ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੀ ਤਾਰੀਫ ਕਰਦਿਆਂ ਕਿਹਾ ਕਿ ਪੁਲਿਸ ਨੇ ਖੰਨਾ ਅਤੇ ਅੰਮ੍ਰਿਤਸਰ ਵਰਗੀਆਂ ਘਟਨਾਵਾਂ ਨੂੰ ਥੋੜੇ ਸਮੇਂ ਨੱਥ ਪਾਈ ਗਈ ਹੈ। ਜਿਸ ਕਰਕੇ ਪੁਲਿਸ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਨਸ਼ਿਆ ਖਿਲਾਫ ਕਾਨੂੰਨ ਨੂੰ ਸਖਤ ਕਰਨ ਲਈ ਗ੍ਰਹਿ ਮੰਤਰੀ ਨੂੰ ਕਿਹਾ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਮੁਹਾਲੀ ਵਿੱਚ ਕੈਮਰੇ ਲੱਗਣਗੇ ਅਤੇ ਉਸ ਦਾ ਕੰਟਰੋਲ ਰੂਮ ਵੀ ਇਸ ਇਮਾਰਤ ਵਿੱਚ ਹੀ ਬਣੇਗਾ। 

ਇਹ ਵੀ ਪੜ੍ਹੋ –   ਕੋਲਕਾਤਾ ਬਲਾਤਕਾਰ-ਕਤਲ ਮਾਮਲਾ, ਬੰਗਾਲ ਬੰਦ ਦੌਰਾਨ ਹਿੰਸਾ: ਭਾਜਪਾ ਨੇਤਾ ਦੀ ਕਾਰ ‘ਤੇ ਗੋਲੀਬਾਰੀ

 

Exit mobile version