Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਮਾਲਵਾ ਇਲਾਕੇ ਦੇ ਲੰਬੀ ਇਲਾਕੇ ਦਾ ਦੌਰਾ

ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲਵਾ ਇਲਾਕੇ ਦੇ ਲੰਬੀ ਇਲਾਕੇ ਦਾ ਦੌਰਾ ਕੀਤਾ ਹੈ ਤੇ ਮੀਂਹ ਕਾਰਨ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ ਹੈ।ਉਹਨਾਂ ਇਲਾਕੇ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਦਾ ਵਰਦੇ ਮੀਂਹ ਵਿੱਚ ਵੀ ਉਹਨਾਂ ਦਾ ਗੱਲ ਸੁਣਨ ਆਉਣ ਦੇ ਲਈ ਧੰਨਵਾਦ ਕੀਤਾ ਤੇ ਕਿਹਾ ਕਿਹਾ ਹੈ “ਚਾਹੇ ਤੁਸੀਂ ਮੈਨੂੰ ਵੋਟ ਪਾਈ ਆ ,ਚਾਹੇ ਨਾ ਪਰ ਵਿਕਾਸ ਨਾਲ ਸਬੰਧਤ ਕੋਈ ਵੀ ਕੰਮ ਤੁਸੀਂ ਆਪਣੇ ਇਲਾਕੇ ਦੇ ਵਿਧਾਇਕ ਨੂੰ ਕਹਿ ਕੇ ਕਰਵਾ ਸਕਦੇ ਹੋ।ਇਲਾਕੇ ਦੇ ਨੌਜਵਾਨਾਂ ਨੇ ਦਰਪੇਸ਼ ਆਉਂਦੀ ਡਰੇਨ ਦੀ ਸੱਮਸਿਆ ਤੇ ਹੋਰ ਕਈ ਸੱਮਸਿਆਵਾਂ ਨੂੰ ਲੈ ਕੇ ਮੈਨੂੰ ਚਿੱਠੀ ਦੇ ਦਿੱਤੀ ਹੈ।ਮੈਂ ਸਾਰਿਆਂ ਦੇ ਮੁੱਖ ਮੰਤਰੀ ਹਾਂ”
ਤੁਹਾਨੂੰ ਦੱਸ ਦਈਏ ਕਿ ਲੰਬੀ ਹਲਕੇ ਵਿੱਚ ਪੈਂਦੇ ਪਿੰਡਾਂ ਵਿੱਚ ਲਗਾਤਾਰ ਪੈ ਰਹੇ ਮੀਹਾਂ ਦੇ ਕਾਰਨ ਫਸਲਾਂ ਕਾਫੀ ਨੁਕਸਾਨੀਆਂ ਗਈਆਂ ਹਨ।ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਡਰੇਨਾਂ ਬੰਦ ਹੋਣ ਕਾਰਨ ਕਾਫੀ ਨੁਕਸਾਨ ਹੋਇਆ ਹੈ।ਮਾਨ ਨੇ ਕਿਹਾ ਹੈ ਪਿਛਲੀਆਂ ਸਰਕਾਰਾਂ ਵਲੋਂ ਡਰੇਨਾਂ ਦੀ ਸਹੀ ਬਣਤਰ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ,ਜਿਸ ਕਾਰਨ ਇਸ ਵਕਤ ਇਹ ਮੁਸੀਬਤ ਕਿਸਾਨਾਂ ਨੂੰ ਦੇਖਣੀ ਪੈ ਰਹੀ ਹੈ।ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਲਈ ਉਹਨਾਂ ਨੂੰ ਮੁਆਵਜ਼ਾ ਜਰੂਰ ਦੇਵੇਗੀ।