Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਸ਼ਹੀਦ-ਏ-ਆਜ਼ਮ ਦੇ ਜੱਦੀ ਪਿੰਡ

‘ਦ ਖ਼ਾਲਸ ਬਿਊਰੋ :ਅੱਜ 23 ਮਾਰਚ ਹੈ ਤੇ ਅੱਜ ਦੇ ਦਿਨ ਹੀ ਅੰਗਰੇਜ ਸਰਕਾਰ ਵੱਲੋਂ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਨੂੰ ਰਾਜਗੁਰੂ ਤੇ ਸੁਖਦੇਵ ਨਾਲ ਫ਼ਾਂਸੀ ਦੇ ਤਖ਼ਤੇ ਤੇ ਚੜਾਇਆ ਗਿਆ ਸੀ । ਅੱਜ ਜੇ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ ਤੇ ਆਪਣੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਇਹ ਸਿਰਫ਼ ਇਹਨਾਂ ਸ਼ਹਾਦਤਾਂ ਦੀ ਹੀ ਦੇਣ ਹੈ।ਸਾਰਾ ਦੇਸ਼ ਅੱਜ ਇਹਨਾਂ ਨੂੰ ਯਾਦ ਕਰ ਰਿਹਾ ਹੈ ਤੇ ਸ਼ਰਧਾ ਦੇ ਫ਼ੁੱਲ ਭੇਂਟ ਕਰ ਰਿਹਾ ਹੈ। ਸ਼ਹੀਦੇ -ਆਜ਼ਮ ਦੇ ਜ਼ੱਦੀ ਪਿੰਡ ਖਟਕੜ ਕਲਾਂ ਤੋਂ ਸਹੁੰ ਚੁੱਕ ਕੇ ਮੁੱਖ ਮੰਤਰੀ ਵਜੋਂ ਆਪਣੀ ਪਾਰੀ ਦਾ ਸ਼ੁਰੂਆਤ ਕਰਨ ਵਾਲੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਥੇ ਅੱਜ ਸ਼ਹੀਦਾਂ

ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰ ਰਹੇ ਹਨ,ਉਥੇ ਅੱਲਗ ਅੱਲਗ ਰਾਜਸੀ ਆਗੂਆਂ ਵਲੋਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸੈਨੀਵਾਲਾ ਵਿੱਖੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ  ਭੇਂਟ ਕੀਤੇ ਤੇ ਉਸ ਤੋਂ ਬਾਦ ਸ਼ਹੀਦ-ਏ -ਆਜ਼ਮ ਦੇ ਜੱਦੀ ਪਿੰਡ ਖੱਟਕੜ ਕਲਾਂ ਪਹੁੰਚੇ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।ਜਿਸ ਤੋਂ ਬਾਦ ਉਹਨਾਂ  ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ।