Punjab

ਮੁੱਖ ਮੰਤਰੀ ਭਗਵੰਤ ਮਾਨ,ਬਾਬਾ ਸਾਹਿਬ ਦੀ 131ਵੀਂ ਜਯੰਤੀ ‘ਤੇ ਪਹੁੰਚੇ ਜਲੰਧਰ

‘ਦ ਖਾਲਸ ਬਿਉਰੋ:ਵਿਸਾਖੀ ਤੇ ਦੇ ਮੌਕੇ ਤੇ ,ਡਾ. ਬੀ.ਆਰ. ਅੰਬੇਡਕਰ 131ਵੀਂ ਜਯੰਤੀ ‘ਤੇ ਜਲੰਧਰ ਵਿੱਚ ਹੋਏ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਜਨਤਾ ਨੂੰ ਸੰਬੋਧਨ ਕੀਤਾ ਤੋ ਕਈ ਅਹਿਮ ਐਲਾਨ ਕੀਤੇ ਹਨ।ਉਹਨਾਂ ਕਿਹਾ ਹੈ ਕਿ ਅੰਬੇਦਕਰ ਜਯੰਤੀ ਮੌਕੇ ਬਾਬਾ ਸਾਹਿਬ ਦੇ ਨਾਂ ‘ਤੇ ਯੂਨੀਵਰਸਿਟੀ ਬਣਾਈ ਜਾਵੇਗੀ ਤੇ ਇਸ ਸੰਬੰਧ ਵਿੱਚ ਕੋਰਸ ਵੀ ਸ਼ੁਰੂ ਕੀਤੇ ਜਾਣਗੇ।ਇਸ ਤੋਂ ਇਲਾਵਾ ਜਲੰਧਰ ਵਿੱਚ ਜਲਦੀ ਖੇਡ ਯੂਨੀਵਰਸਿਟੀ ਬਣਾਈ ਜਾਵੇਗੀ,ਜਿਸ ਦੇ ਨਿਰਮਾਣ ਕਰਨ ਲਈ ਇੰਗਲੈਂਡ ‘ਤੋਂ ਖਾਸ ਤੋਰ ਤੇ ਮਾਹਿਰ ਬੁਲਾਏ ਜਾਣਗੇ।ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਡਾ.ਅਮਨ ਅਰੋੜਾ ਤੇ ਹੋਰ ਕਈ ਰਾਜਸੀ ਸ਼ਖਸੀਅਤਾਂ ਵੀ ਹਾਜ਼ਰ ਸਨ।
ਅਪਣੀ ਤਕਰੀਰ ਦਾ ਸ਼ੁਰੂਆਤ ਵਿੱਚ ਉਹਨਾਂ ਬਾਬਾ ਸਾਹਿਬ ਨੂੰ ਯਾਦ ਕੀਤਾ ਤੇ ਕਿਹਾ ਕਿ ਇਹ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੀ ਹੀ ਦੇਣ ਹੈ ਕਿ ਅੱਜ ਕੋਈ ਵੀ ਆਮ ਵਿਅਕਤੀ ਚੋਣ ਲੜ ਸਕਦਾ ਹੈ ਤੇ ਮੁੱਖ ਮੰਤਰੀ ਬਣ ਸਕਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਇਸ ਵਕਤ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਇਸ ਤੇ ਸਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਹਨ ਤੇ ਉਹ ਵੀ ਬਾਹਰੋਂ ਨੀ ਕੋਈ ਵੀ ਕਰ ਰਿਹਾ,ਆਪਣੇ ਹੀ ਹਨ।

ਪਾਕਿਸਤਾਨ ਦੀ ਉਦਾਹਰਣ ਦਿੰਦੇ ਹੋਏ ਉਹਨਾਂ ਲੋਕਤੰਤਰ ਦਾ ਮਹੱਤਵ ਦੀ ਗੱਲ ਕੀਤੀ ਤੇ ਕਿਹਾ ਕਿ ਇਹ ਬਾਬਾ ਸਾਹਿਬ ਦੇ ਲਿੱਖੇ ਹੋਏ ਸੰਵਿਧਾਨ ਦੀ ਹੀ ਦੇਣ ਹੈ ਕਿ ਆਮ ਜਨਤਾ ਦੇ ਹੱਥ ਵਿੱਚ ਇਹ ਤਾਕਤ ਹੈ ਕਿ ਉਹ ਜਿਸ ਨੂੰ ਚਾਹੇ ਚੁਣ ਸਕਦੇ ਹਨ ।ਇਹ ਸੰਵਿਧਾਨ ਨੇ ਲੋਕਾਂ ਨੂੰ ਮੌਕਾ ਦਿੱਤਾ ਕਿ ਜਿਹਨੂੰ ਮਰਜੀ ਹਰਾ ਦਿਉ।

ਇਸ ਤੋਂ ਬਾਅਦ ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਬਾਬਾ ਸਾਹਿਬ ਅੰਬੇਦਕਰ ਦੀਆਂ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਸਾਰ ਕਰਮ ਲਈ ਬਾਬਾ ਸਾਹਿਬ ਦੇ ਨਾਂ ‘ਤੇ ਯੂਨੀਵਰਸਿਟੀ ਬਣਾਈ ਜਾਵੇਗੀ ‘ਤੇ ਇਸ ਸੰਬੰਧੀ ਕੋਰਸ ਵੀ ਸ਼ੁਰੂ ਕੀਤੇ ਜਾਣਗੇ ।
ਇਸ ਤੋਂ ਇਲਾਵਾ ਜਲੰਧਰ ਸ਼ਹਿਰ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਐਲਾਨ ਕੀਤਾ ਹੈ ਕਿ ਸ਼ਹਿਰ ਨੂੰ ਜਲਦੀ ਹੀ ਖੇਡ ਯੂਨੀਵਰਸਿਟੀ ਮਿਲੇਗੀ।ਇਸ ਦਾ ਨਿਰਮਾਣ ਕਰਨ ਲਈ ਇੰਗਲੈਂਡ ‘ਤੋਂ ਖਾਸ ਤੋਰ ਤੇ ਮਾਹਿਰ ਬੁਲਾਏ ਜਾਣਗੇ।