ਬਿਉਰੋ ਰਿਪੋਰਟ – ਕਿਸਾਨ ਜਥੇਬੰਦੀ SKM ਵੱਲੋਂ ਮੁੱਖ ਮੰਤਰੀ ਭਗਵੰਤ ਦੇ ਘਰ ਦਾ ਘਿਰਾਓ ਕਰਨ ਦੀ ਚਿਤਾਵਨੀ ਦੇ ਐਲਾਨ ਵਿਚਾਲੇ ਸੀਐੱਮ ਵੱਲੋਂ ਗੱਲ ਕਰਨ ਦਾ ਸੱਦਾ ਦਿੱਤਾ ਗਿਆ ਹੈ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ SKM ਆਗੂਆਂ ਨੂੰ ਕੱਲ ਸ਼ਾਮ 4 ਵਜੇ ਮਿਲਣ ਦਾ ਸਮਾਂ ਦਿੱਤਾ ਗਿਆ ਹੈ ।
SKM ਵੱਲੋਂ ਮੰਡੀਆਂ ਵਿੱਚ ਝੋਨੇ ਖਰੀਦ ਨੂੰ ਲੈਕੇ ਆ ਰਹੀ ਪਰੇਸ਼ਾਨੀ ਅਤੇ MSP ਗਰੰਟੀ ਕਾਨੂੰਨ ਵਰਗੇ ਹੋਰ ਮੁੱਦਿਆਂ ‘ਤੇ ਸ਼ੁੱਕਰਵਾਰ 18 ਅਕਤੂਬਰ ਨੂੰ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਕਿਸਾਨਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਅਸੀਂ ਅਧਿਕਾਰੀਆਂ ਨਾਲ ਨਹੀਂ ਸਿੱਦਾ ਮੁੱਖ ਮੰਤਰੀ ਨਾਲ ਮੀਟਿੰਗ ਕਰਾਂਗੇ ।
SKM ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਸਾਨੂੰ ਅੱਜ ਹੀ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਮਿਲਿਆ ਹੈ,ਅਸੀਂ ਅੱਜ ਅਸੀਂ ਸਾਰੇ ਆਗੂਆਂ ਦੇ ਨਾਲ ਮੀਟਿੰਗ ਕਰਾਂਗੇ ਕਿਉਂਕਿ ਪਹਿਲਾਂ ਹੀ ਅੱਜ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਲੱਖੋਵਾਲ ਨੇ ਕਿਹਾ ਅਸੀਂ ਪ੍ਰਦਰਸ਼ਨ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਦੀ ਵਜ੍ਹਾ ਕਰਕੇ ਕਰ ਰਿਹਾ ਹਾਂ । ਜੇਕਰ ਅੱਜ ਤੋਂ ਖਰੀਦ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਧਰਨਾ ਖਤਮ ਕਰ ਦੇਵਾਂਗੇ ।