Punjab

“ਮੇਰੇ ਨਾਂ ਦੇ ਨਾਅਰੇ ਨਾ ਲਾਉ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਦੇ ਨਾਂ ਦੇ ਨਾਅਰੇ ਨਾ ਲਾਉਣ। ਮਾਨ ਨੇ ਆਪਣੇ ਸੋਸ਼ਲ ਹੈਂਡਲ ਤੋਂ ਇੱਕ ਪੋਸਟਰ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਲੀਡਰ ਐਵੇਂ ਹੀ ਝਮਲਾਏ ਹਨ। ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਤਾਂ ਕੋਈ ਹਟਾ ਹੀ ਨਹੀਂ ਸਕਦਾ। ਮੈਂ ਕੁੱਝ ਨਹੀਂ ਹਾਂ, ਮੈਨੂੰ ਤਾਂ ਤੁਹਾਡੀਆਂ ਵੋਟਾਂ ਅਤੇ ਤੁਸੀਂ ਜਿਤਾਇਆ ਹੈ। ਜ਼ਿੰਦਾਬਾਦ ਕਰਨੀ ਹੈ ਤਾਂ ਇਨਕਲਾਬ ਦੀ ਕਰੋ, ਪੰਜਾਬ ਦੀ ਕਰੋ।

ਪਰ ਜੇ ਦੂਜੇ ਪਾਸੇ ਵੇਖਿਆ ਜਾਵੇ ਤਾਂ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਅਤੇ ਭਗਵੰਤ ਸਿੰਘ ਮਾਨ ਦੇ ਸੋਸ਼ਲ ਹੈਂਡਲਾਂ ਉੱਤੇ ਆਏ ਦਿਨ ਹੀ ਭਗਵੰਤ ਮਾਨ ਦੀਆਂ ਤਾਰੀਫ਼ਾਂ ਵਾਲੇ ਪੋਸਟਰ ਪੜਨ ਨੂੰ ਮਿਲਦੇ ਹਨ। ਸਰਕਾਰ ਦੀ ਆਈਟੀ ਟੀਮ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ “ਸੁਪਰ ਮਾਨ” ਕਰਾਰ ਕਰ ਦਿੱਤਾ ਹੈ। ਇੱਕ ਪਾਸੇ ਭਗਵੰਤ ਮਾਨ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਉਨ੍ਹਾਂ ਦੇ ਨਾਂ ਦੇ ਨਾਅਰੇ ਨਾ ਲਾਉਣ ਪਰ ਸਰਕਾਰ ਨੂੰ ਪਹਿਲਾਂ ਆਪਣੀ ਆਈਟੀ ਟੀਮ ਨੂੰ ਵੀ ਸਮਝਾਉਣ ਦੀ ਲੋੜ ਹੈ ਸ਼ਾਇਦ।