ਬਿਉਰੋ ਰਿਪੋਰਟ – ਚੰਡੀਗੜ੍ਹ ਵਿੱਚ 5 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ BKU ਉਗਰਾਹਾਂ ਦੀ ਜਥੇਬੰਦੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ (CHIEF MINISTER BHAGWANT MANN) ਦੀ ਮੀਟਿੰਗ ਹੋਈ ਜਿਸ ਦੀ ਜਾਣਕਾਰੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤਾ । ਉਨ੍ਹਾਂ ਕਿਹਾ ਗੱਲਬਾਤ ਸਾਜਗਾਰ ਮਾਹੌਲ ਵਿੱਚ ਹੋਈ ਹੈ । ਅਸੀਂ ਕਿਸਾਨਾਂ ਨੂੰ ਦੱਸਿਆ ਕਿ ਨਵੀਂ ਖੇਤੀ ਨੀਤੀ ਦਾ ਖਲੜਾ ਇੱਕ ਮਹੀਨੇ ਦੇ ਅੰਦਰ ਤਿਆਰ ਕੀਤੀ ਜਾਵੇਗਾ ਜਿਸ ‘ਤੇ ਕਿਸਾਨਾਂ ਦੀ ਰਾਏ ਲਈ ਜਾਵੇਗੀ ਉਸ ਤੋਂ ਬਾਅਦ ਫਾਈਨਲ ਰੂਪ ਦਿੱਤਾ ਜਾਵੇਗਾ । ਹਾਲਾਂਕਿ ਮੀਟਿੰਗ ਤੋਂ ਬਾਅਦ ਹੁਣ ਕਿਸਾਨ ਵਾਪਸ ਘਰਾਂ ਨੂੰ ਜਾਣਗੇ ਇਸ ਬਾਰੇ ਹੁਣ ਤੱਕ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ (JOGINDER SINGH UGRAHA) ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ । ਪਰ ਚੀਮਾ ਨੇ ਉਮੀਦ ਜਤਾਈ ਹੈ ਕਿਸਾਨ ਆਪਣਾ ਅੰਦੋਲਨ ਖਤਮ ਕਰਨਗੇ । ਕਾਫੀ ਮੁੱਦਿਆਂ ‘ਤੇ ਗੱਲਬਾਤ ਹੋਈ ਹੈ ।
ਚੀਮਾ ਨੇ ਦੱਸਿਆ ਮੀਟਿੰਗ ਦੌਰਾਨ ਕਿਸਾਨਾਂ ਨੇ ਕੇਸ ਵਾਪਸ ਲੈਣ ਦਾ ਮੁੱਦਾ ਚੁੱਕਿਆ ਗਿਆ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿਸਾਨਾਂ ਖਿਲਾਫ ਸਿੱਧੇ ਕੇਸ ਵਾਪਸ ਲਏ ਜਾ ਸਕਦੇ ਹਨ ਜਿੰਨਾਂ ਵਿੱਚ ਚਾਲਾਨ ਪੇਸ਼ ਹੋ ਗਿਆ ਹੈ ਉਸ ਦੇ ਲ਼ਈ ਐਡਵੋਕੇਟ ਜਨਰਲ ਦੀ ਸਲਾਹ ਲਈ ਜਾਵੇਗੀ । ਕਿਸਾਨਾਂ ਦੇ ਕਰਜ਼ੇ ਨੂੰ ਲੈਕੇ ਵੀ ਸਰਕਾਰ ਨੇ ਭਰੋਸਾ ਦਿੱਤਾ ਹੈ ਜਿਹੜੇ ਕਿਸਾਨ ਡਿਫਾਲਟਰ ਐਲਾਨੇ ਗਏ ਹਨ ਉਨ੍ਹਾਂ ਦੇ ਕੌ-ਆਪਰੇਟਿਵ ਬੈਂਕਾਂ ਦੇ ਜ਼ਰੀਏ ਵਨ ਟਾਈਮ ਸੈਟਲਮੈਂਟ ਸਕੀਮ ਲਿਆਈ ਜਾਵੇਗੀ । ਇਸ ਨਾਲ ਕਿਸਾਨਾਂ ਅਤੇ ਬੈਂਕਾਂ ਦੋਵਾਂ ਨੂੰ ਫਾਇਦਾ ਹੋਵੇਗਾ ।
ਇਸ ਤੋਂ ਇਲਾਵਾ ਚੀਮਾ ਨੇ ਕਿਹਾ ਫਸਲੀ ਚੱਕਰ ਤੋਂ ਬਾਹਰ ਕੱਢਣ ਦੇ ਲਈ ਅਸੀਂ 7 ਹਜ਼ਾਰ ਪ੍ਰਤੀ ਏਅੜ ਦੇਣ ਦਾ ਵਾਅਦਾ ਕੀਤਾ ਹੈ ਇਸ ਦਾ ਅੰਕੜਾ ਵੀ ਜਲਦ ਸਾਹਮਣੇ ਆਵੇਗੀ ਕਿ ਕਿੰਨੇ ਕਿਸਾਨਾਂ ਨੇ ਇਸ ਦੀ ਵਰਤੋਂ ਕੀਤੀ ਹੈ ।